Monday, November 2, 2026
Home Punjab ਸਵੇਰੇ 7 ਤੋਂ ਸ਼ਾਮ 6:30 ਵਜੇ ਤੱਕ ਖੁੱਲ ਸਕਣਗੇ ਸ਼ਰਾਬ ਦੇ ਠੇਕੇ,...

ਸਵੇਰੇ 7 ਤੋਂ ਸ਼ਾਮ 6:30 ਵਜੇ ਤੱਕ ਖੁੱਲ ਸਕਣਗੇ ਸ਼ਰਾਬ ਦੇ ਠੇਕੇ, ਜਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ ਹੁਕਮ

ਪਠਾਨਕੋਟ (ਦ ਸਟੈਲਰ ਨਿਊਜ਼)। ਇੱਕ ਹੁਕਮ ਜਾਰੀ ਕਰਦਿਆਂ ਜਿਲਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ 23 ਮਾਰਚ ਤੋਂ ਪੰਜਾਬ ਸਰਕਾਰ ਵੱਲੋਂ ਕਰਫਿਓ ਲਗਾਇਆ ਗਿਆ ਸੀ ਜੋ ਕਿ ਪਿਛਲੇ ਦਿਨਾਂ ਦੋਰਾਨ ਹਟਾ ਦਿੱਤਾ ਗਿਆ ਪਰ ਲਾੱਕ ਡਾਊਨ ਅਜੇ ਵੀ ਜਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਛੋਟਾਂ ਦਿੱਤੀਆਂ ਗਈਆਂ ਸਨ। ਇਨਾਂ ਹੁਕਮਾਂ ਵਿੱਚ ਸੋਧ ਕਰਦਿਆਂ ਦੇਸੀ ਅਤੇ ਅੰਗਰੇਜੀ ਸਰਾਬ ਦੇ ਠੇਕੇ / ਦੁਕਾਨਾਂ ਦੇ ਖੁਲਣ ਦੇ ਸਮੇਂ ਵਿੱਚ ਛੋਟ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ 2020-21 ਅਨੁਸਾਰ ਕੋਵਿਡ -19 ਮਹਾਂਮਾਰੀ ਕਾਰਨ ਸਰਾਬ ਦੇ ਠੇਕਿਆਂ ਦਾ ਖੋਲਣ ਦਾ ਸਮਾਂ ਬਾਕੀ ਕਮਰਸੀਅਲ ਇਸਟਮੈਬਲਿਸਮੈਂਟ ਦੇ ਖੁੱਲਣ ਦੇ ਸਮੇਂ ਅਨੁਸਾਰ ਹੀ ਖੋਲਣ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਸਹਾਇਕ ਆਬਕਾਰੀ ਤੇ ਕਰ-ਕਮਿਸਨਰ, ਪਠਾਨਕੋਟ ਵੱਲੋਂ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਠੇਕਿਆਂ ਦੇ ਖੁੱਲਣ ਦਾ ਸਮਾਂ ਬਾਕੀ ਕਮਰਸੀਅਲ ਇਸਟਲੈਬਲਿਸਮੈਟ ਦੇ ਖੁੱਲਣ ਦੇ ਸਮੇਂ ਅਨੁਸਾਰ ਹੀ ਕਰਨ ਦੀ ਬੇਨਤੀ ਕੀਤੀ ਹੈ।

Advertisements

ਜਾਣਕਾਰੀ ਦਿੰਦਿਆਂ ਜਿਲ•ਾ ਮੈਜਿਸਟ੍ਰੇਟ ਪਠਾਨਕੋਟ ਨੇ ਕਿਹਾ ਕਿ ਹੁਣ ਜਿਲਾ ਪਠਾਨਕੋਟ ਵਿੱਚ ਦੇਸੀ ਅਤੇ ਅੰਗਰੇਜੀ ਸਰਾਬ ਦੇ ਠੇਕੇ ਅਤੇ ਦੁਕਾਨਾ ਸਵੇਰੇ 9.00 ਵਜੇ ਤੋਂ ਸਾਮ 6.30 ਵਜੇ ਤੱਕ ਖੁੱਲਣ ਸਬੰਧੀ ਕੀਤੇ ਗਏ ਹੁਕਮਾਂ ਵਿੱਚ ਸੋਧ ਕਰਦੇ ਹੋਏ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਜਿਲਾ ਪਠਾਨਕੈਟ ਦੀ ਹਦੂਦ ਅੰਦਰ ਦੇਸੀ ਅਤੇ ਅੰਗਰੇਜੀ ਸਰਾਬ ਦੇ ਠੇਕੇ/ਦੁਕਾਨਾਂ ਬਾਕੀ ਕਮਰਸੀਅਲ ਇਸਟਲੈਬਲਿਸਮੈਟ ਦੇ ਸਮੇਂ ਅਨੁਸਾਰ ਹੁਣ ਸਵੇਰੇ 7.00 ਵਜੇ ਤੋਂ ਲੈ ਕੇ ਸਾਮ 6.30 ਵਜੇ ਤੱਕ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here