
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦਾ ਇਕ ਵਫ਼ਦ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਵਿੱਚ ਐੱਸ.ਐੱਮ.ਓ ਸਾਹਿਬ ਜਸਵਿੰਦਰ ਸਿੰਘ ਨੂੰ ਮਿਲਿਆ। ਉਹਨਾਂ ਨੂੰ ਬਸਪਾ ਆਗੂਆਂ ਨੇ ਦੱਸਿਆ ਕਿ ਜਿਹੜੇ ਅੰਦਰੋਂ ਹੋ ਸਕਦੇ ਹਨ ਉਹ ਟੈੱਸਟ ਵੀ ਕੁੱਝ ਡਾ. ਮਰੀਜ਼ਾਂ ਨੂੰ ਬਾਹਰੋਂ ਪ੍ਰਾਈਵੇਟ ਲੈਬ. ਤੋਂ ਕਰਵਾਉਣ ਲਈ ਕਹਿੰਦੇ ਹਨ ਅਤੇ ਦਵਾਈਆਂ ਵੀ ਬਾਹਰਲੀਆਂ ਦੁਕਾਨਾਂ ਤੋਂ ਮਿਲਣ ਵਾਲੀਆਂ ਹੀ ਲਿਖੀਆਂ ਜਾਂਦੀਆਂ ਹਨ।

ਉਹਨਾਂ ਅੱਗੇ ਕਿਹਾ ਕਿ ਜੋ ਮਰੀਜ਼ ਓ.ਪੀ.ਡੀ ਵਿਚ ਦਿਖਾਉਣ ਲਈ ਆਉਂਦੇ ਹਨ ਉਹਨਾਂ ਨੂੰ ਪਰਚੀ ਬਣਾਉਣ ਲਈ 2-3 ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਬਸਪਾ ਆਗੂਆਂ ਨੂੰ ਐੱਸ.ਐੱਮ.ਓ ਜਸਵਿੰਦਰ ਸਿੰਘ ਨੇ ਭਰੋਸਾ ਦਿਵਾਇਆ ਕਿ ਜੋ ਟੈੱਸਟ ਹਸਪਤਾਲ ਅੰਦਰ ਹੋ ਸੰਭਵ ਹਨ। ਉਹਨਾਂ ਵਾਸਤੇ ਮਰੀਜ਼ਾਂ ਨੂੰ ਬਾਹਰ ਨਹੀ ਭੇਜਿਆ ਜਾਵੇਗਾ ਇਸ ਸਬੰਧੀ ਜ਼ਰੂਰੀ ਹਿਦਾਇਤਾਂ ਸਾਰੇ ਡਾਕਟਰਾਂ ਲਈ ਮੌਕੇ ਤੇ ਜਾਰੀ ਕੀਤੀਆਂ ਗਈਆਂ। ਪਰਚੀਆਂ ਦੀ ਸ਼ਿਕਾਇਤ ਸਬੰਧੀ ਜਲਦੀ ਹੀ ਕੋਈ ਹੱਲ ਕੱਢਣ ਦਾ ਭਰੋਸਾ ਦਿਵਾਇਆ ਤਾਂ ਜੋ ਮਰੀਜ਼ਾਂ ਨੂੰ ਤੰਗ ਨਾ ਹੋਣਾ ਪਵੇ। ਇਸ ਮੌਕੇ ਤੇ ਪਵਨ ਕੁਮਾਰ ਸਾਬਕਾ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਹੀਰਾ ਲਾਲ ਸੁਭਾਸ਼ ਨਗਰ, ਰਣਜੀਤ ਬੱਬਲੂ ਬਸੀ-ਖਵਾਜੂ, ਸੁਰਿੰਦਰ ਤੋਤੀ, ਸੁੱਚਾ ਰਾਮ ਮਲਕੀਤ ਸਿੰਘ, ਰਜਿੰਦਰ ਕੁਮਾਰ, ਮਹਿੰਦਰ ਪਾਲ ਆਦਿ ਹਾਜ਼ਰ ਸਨ।












