ਸਾਬੀ ਦੇ ਜਨਰਲ ਸਕਤੱਰ ਬਣਨ ਨਾਲ ਯੂਥ ਵਿੱਚ ਖੁਸ਼ੀ ਦੀ ਲਹਿਰ: ਭਾਰਜ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਅਕਾਲੀ ਦਲ ਦੇ ਸੀਨੀਅਰ ਤੇ ਜੁਝਾਰੂ ਲੀਡਰ ਸਰਬਜੋਤ ਸਿੰਘ ਸਾਬੀ ਨੂੰ ਯੂਥ ਅਕਾਲੀ ਦਲ ਦੇ ਸਕਤੱਰ ਜਨਰਲ ਨਿਯੁਕਤ ਕਰਨ ਤੇ ਸਾਰੇ ਪੰਜਾਬ ਦੇ ਯੂਥ ਵਿਚ ਖੁਸ਼ੀ ਦੀ ਲਿਹਰ ਦੋੜ ਗਈ ਹੈ। ਇਹਨਾ ਵਿਚਾਰਾ ਦਾ ਪ੍ਰਗਟਾਵਾ ਰਣਧੀਰ ਸਿੰਘ ਭਾਰਜ (ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਅਤੇ ਪੰਜਾਬ ਪ੍ਰਧਾਨ ਰਾਮਗੜੀਆ ਸਿੱਖ ਆਰਗਨਾਈਜੇਸ਼ਨ) ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਤੇ ਸਾਰੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕੀਤਾ।
 
ਉਹਨਾਂ ਕਿਹਾ ਕਿ ਸਾਬੀ ਦੀ ਨਿਯੁਕਤੀ ਨਾਲ ਯੂਥ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ 2022 ਵਿਚ ਹੋਣ ਵਾਲੇ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕਰੇਗਾ। ਉਹਨਾਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਬੀ ਦੇ ਸਰਕਲ ਪ੍ਰਧਾਨ ਤੋਂ ਅੱਗੇ ਵੱਧ ਸਕਤੱਰ ਜਨਰਲ ਤੱਕ ਦਾ ਸਫਰ ਉਹਨਾਂ ਦੀ ਮਿਹਨਤ ਨੂੰ ਦਰਸ਼ਾਉਂਦਾ ਹੈ। ਸ਼੍ਰੀ ਭਾਰਜ ਨੇ ਕਿਹਾ ਕੀ ਸਾਬੀ ਇਕ ਬਹੁਤ ਹੀ ਅਨੁਭਵੀ ਲੀਡਰ ਹਨ ਅਤੇ ਜਿਸ ਤਰਾਂ ਉਹਨਾਂ ਨੇ ਪਹਿਲਾਂ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ ਤੇ ਬਾਦ ਵਿੱਚ ਦੋਆਬਾ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੇਵਾ ਕਰਦੇ ਹੋਏ ਉਸ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨੀ ਛਡੀ ਉਸੀ ਤਰਾਂ ਹੁਣ ਵੀ ਯੂਥ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿੱਚ ਵੀ ਅਹਿਮ ਰੋਲ ਅਦਾ ਕਰਨਗੇ।

 

LEAVE A REPLY

Please enter your comment!
Please enter your name here