ਲਾੱਕਡਾਊਨ ਦਾ ਫ਼ਾਇਦਾ ਲੈ ਗ਼ਰੀਬਾਂ ਨੂੰ ਉਜਾੜ ਰਹੀ ਹੈ ਨਿਗਮ: ਮਹਿੰਦਰ ਸੰਧਰਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਇੰਜੀਨੀਅਰ ਮਹਿੰਦਰ ਸਿੰਘ ਸੰਧਰਾਂ ਜ਼ਿਲਾ ਪ੍ਰਧਾਨ ਬਸਪਾ ਤੇ ਦਲਜੀਤ ਰਾਏ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੇ ਨਗਰ-ਨਿਗਮ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਬਸਪਾ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਆਟੋ ਯੂਨੀਅਨ 30 ਸਾਲ ਤੋਂ ਜਗਾ ਤੇ ਕਾਬਜ਼ ਸੀ, ਉਹਨਾਂ ਲਈ ਅੱਜ ਤੱਕ ਕੋਈ ਸ਼ੈਡ ਨਹੀ ਬਣਾਈ ਅਤੇ ਹੁਣ ਕੁੱਝ ਦਿਨਾਂ ਦੇ ਵਿੱਚ ਲਾਕਡਾਊਨ ਦਾ ਫ਼ਾਇਦਾ ਲੈਂਦੇ ਹੋਏ ਸਰਕਾਰ ਨੇ ਉਹਨਾਂ ਦੀ ਜਗਾ ਤੇ ਈ-ਰਿਕਸ਼ਾ ਵਾਲਿਆਂ ਦੀ ਸ਼ੈੱਡ ਬਣਾਈ ਜਾ ਰਹੀ ਹੈ।

Advertisements

30 ਸਾਲ ਤੋਂ ਕਾਬਜ਼ ਪੰਜਾਬ ਟੈਂਪੂ ਯੂਨੀਅਨ ਨੂੰ ਬੱਸ ਸਟੈਂਡ ਦੇ ਸਾਹਮਣੇ ਕੋਈ ਸ਼ੈੱਡ ਨਹੀਂ ਬਣਾਈ ਗਈ: ਦਲਜੀਤ ਰਾਏ

ਬਸਪਾ ਆਗੂਆਂ ਨੇ ਕਿਹਾ ਕਿ ਸਾਨੂੰ ਈ-ਰਿਕਸ਼ਾ ਵਾਲਿਆਂ ਲਈ ਸ਼ੈੱਡ ਬਣਾਉਣ ਤੇ ਕੋਈ ਇਤਰਾਜ਼ ਨਹੀ, ਪਰ ਬੱਸ ਸਟੈਂਡ ਦੇ ਕੋਲ ਜਿਹੜੀਆਂ ਆਟੋ ਰਿਕਸ਼ਾ ਯੂਨੀਅਨ ਹਨ ਅਤੇ ਜਿਨਾਂ ਨੂੰ 25-30 ਸਾਲ ਇੱਥੇ ਹੋ ਗਏ ਹਨ ਉਹਨਾਂ ਲਈ ਵੀ ਸ਼ੈੱਡ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰ ਅਤੇ ਨਗਰ ਨਿਗਮ ਇੱਕ ਧਿਰ ਲਈ ਸ਼ੈੱਡ ਬਣਾ ਕੇ ਲੜਾਈ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਬਸਪਾ ਆਗੂਆਂ ਨੇ ਕਿਹਾ ਜੇਕਰ ਉੱਥੇ ਬਾਕੀ ਆਟੋ ਰਿਕਸ਼ਾ ਚਾਲਕਾਂ ਲਈ ਸ਼ੈੱਡ ਨਾ ਬਣਾਇਆਂ ਗਈਆਂ ਤਾਂ ਜ਼ਬਰਦਸਤ ਰੋਸ-ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਤੇ ਹਾਜ਼ਰ ਬਸਪਾ ਆਗੂ ਦਿਨੇਸ਼ ਕੁਮਾਰ ਪੱਪੂ, ਬਲਵੰਤ ਸੋਨੂੰ ਜ਼ਿਲਾ ਪ੍ਰਧਾਨ ਆਲ ਟੈਂਪੂ ਯੂਨੀਅਨ, ਦਲਜੀਤ ਸਿੰਘ ਪ੍ਰਧਾਨ ਪੰਜਾਬ ਆਟੋ ਰਿਕਸ਼ਾ ਯੂਨੀਅਨ, ਰਾਜ ਕੁਮਾਰ, ਸੁਰਿੰਦਰ ਪਾਲ, ਸੁਖਦੇਵ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਜੀਤ, ਠਾਕੁਰ ਦਾਸ, ਕਰਮ ਚੰਦ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here