19/20 ਸਾਲਾਂ ਦੇ ਨੋਜਵਾਨ ਆਨ ਲਾਈਨ ਕਰਵਾ ਸਕਦੇ ਹਨ ਵੋਟਰ ਰਜਿਸਟ੍ਰੇਸ਼ਨ: ਡੀ.ਸੀ

ਪਠਾਨਕੋਟ (ਦ ਸਟੈਲਰ ਨਿਊਜ਼) । ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ, ਪਠਾਨਕੋਟ ਨੇ ਆਮ ਜਨਤਾ ਦੇ ਨਾਮ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ• ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਭਾਰਤ ਚੋਣ ਕਮਿਸ਼ਨ ਦੇ ਸ਼ਵੀਪ ਪ੍ਰੋਗਰਾਮ (Systematic Voters Education and Electoral Participation Program) ਤਹਿਤ ਨੌਜਵਾਨਾਂ, ਇਸਤਰੀਆਂ, ਦਿਵਿਆਂਗਾਂ ਅਤੇ ਟਰਾਂਸਜੈਂਡਰਾਂ ਦੀ ਬਤੌਰ ਵੋਟਰ ਰਜਿਸਟ੍ਰੇਸ਼ਨ ਵਧਾਉਣ ਅਤੇ ਉਨਾਂ ਨੂੰ ਵੋਟ ਦੀ ਮਹੱਤਤਾ ਸਮਝਾਉਣ ਸਬੰਧੀ ਵੱਖ-ਵੱਖ ਸਵੀਪ ਗਤਵਿਧੀਆਂ ਕਰਵਾਈਆਂ ਜਾਣੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਜ਼ਿਲੇ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਆਪਣੇ ਅਧੀਨ ਆਉਂਦੇ ਸੁਪਰਵਾਈਜਰਾਂ, ਬੀ.ਐਲ.ਓਜ, ਵਿਧਾਨ ਸਭਾ ਚੋਣ ਹਲਕਾ ਪੱਧਰ ਦੇ ਸਵੀਪ ਨੋਡਲ ਅਫ਼ਸਰਾਂ ਅਤੇ ਪੋਲਿੰਗ ਸਟੇਸ਼ਨ ਪੱਧਰ ਤੇ ਬਣਾਏ ਗਏ ਇਲੈਕਟੋਰਲ ਲਿਟਰੇਸੀ ਕਲੱਬਾਂ (ELCs) ਰਾਹੀਂ ਨੌਜਵਾਨ ਲੜਕੇ/ਲੜਕੀਆਂ ਨੂੰ ਰਾਸ਼ਟਰੀ ਵੋਟਰ ਸਰਵਿਸ ਪੋਰਟਲ (www.nvsp.in) ਤੇ ਆਨਲਾਈਨ ਵੋਟ ਬਣਾਉਣ ਲਈ ਜਾਗਰੂਕ ਕਰਨਗੇ ਅਤੇ ਵੋਟ ਦੀ ਮਹੱਤਤਾ ਬਾਰੇ ਵੀ ਸਮਝਾਉਣਗੇ।

Advertisements

ਉਨਾਂ ਕਿਹਾ ਕਿ ਉਪਰੋਕਤ ਅਧੀਨ ਨਰੇਸ਼ ਮਹਾਜਨ, ਜ਼ਿਲਾ ਨੋਡਲ ਅਫ਼ਸਰ ਸਵੀਪ, ਪਠਾਨਕੋਟ ਜ਼ਿਲੇ ਦੇ ਸਮੂਹ ਸਮਾਜ ਸੇਵੀ ਸੰਸਥਾਵਾਂ ਨਾਲ ਤਾਲਮੇਲ ਕਰਕੇ ਨੌਜਵਾਨਾਂ, ਇਸਤਰੀਆਂ, ਦਿਵਿਆਂਗਾਂ ਅਤੇ ਟਰਾਂਸਜੈਂਡਰਾਂ ਦੀ ਬਤੌਰ ਵੋਟਰ ਰਜਿਸਟ੍ਰੇਸ਼ਨ ਵਧਾਉਣ ਅਤੇ ਇਨਾਂ ਨੂੰ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਸਵੀਪ ਗਤੀਵਿਧੀਆਂ ਤਹਿਤ ਪ੍ਰੇਰਿਤ ਕਰਨਗੇ। ਉਨਾਂ ਕਿਹਾ ਕਿ ਵਧੀਕ ਜ਼ਿਲਾ ਨੋਡਲ ਅਫ਼ਸਰ (ਸਵੀਪ-1)-ਕਮ-ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਪਠਾਨਕੋਟ ਸਕੂਲਾਂ/ਵਿਦਿਅਕ ਸੰਸਥਾਵਾਂ ਅੰਦਰ ਲਗਾਏ ਨੋਡਲ ਅਫ਼ਸਰ ਰਾਹੀਂ ਵੋਟ ਦੇ ਮਹੱਤਵ ਅਰਥਾਤ ਵੋਟ ਬਣਾਉਣ ਅਤੇ ਵੋਟ ਦਾ ਇਸਤੇਮਾਲ ਕਰਨਾ ਕਿਉਂ ਜਰੂਰੀ ਹੈ ਸਬੰਧੀ ਜ਼ਿਲੇ ਦੇ ਵੱਖ-ਵੱਖ ਸਕੂਲਾਂ ਅੰਦਰ ਆਨਲਾਈਨ ਡੀਬੇਟ/ਕਵਿਜ/ਸਪੀਚ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਜਾ ਸਕੇ। ਉਨਾਂ ਕਿਹਾ ਕਿ ਵਧੀਕ ਜ਼ਿਲਾ ਨੋਡਲ ਅਫ਼ਸਰ (ਸਵੀਪ-2)-ਕਮ-ਬੀ.ਡੀ.ਪੀ.ਓ., ਪਠਾਨਕੋਟ ਜ਼ਿਲੇ ਦੇ ਵੱਖ-ਵੱਖ ਵਿਦਿਅਕ ਸੰਸਥਾਂਵਾਂ ਅੰਦਰ ਲਗਾਏ ਗਏ ਕੈਂਪਸ ਅੰਬੈਸਡਰਾਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣਗੇ ਅਤੇ ਵੋਟ ਬਣਨ ਲਈ ਯੋਗ ਵਿਦਿਆਰਥੀਆਂ ਦੇ ਫਾਰਮ ਨੰਬਰ-6 ਆਨਲਾਈਨ ਭਰਵਾਉਣਗੇ।

ਉਨਾਂ ਕਿਹਾ ਕਿ ਜ਼ਿਲਾ ਰੋਜਗਾਰ ਤੇ ਟ੍ਰੇਨਿੰਗ ਅਫ਼ਸਰ, ਪਠਾਨਕੋਟ ਜ਼ਿਲੇ ਵਿਚਲੇ ਬੇਰੋਜਗਾਰ ਨੋਜਵਾਨ, ਜੋ ਹਾਲਾਂ ਤੱਕ ਵੋਟ ਬਣਨ ਤੋਂ ਵਾਂਝੇ ਰਹਿ ਗਏ ਹਨ, ਉਨਾਂ ਨੌਜਵਾਨਾਂ ਨੂੰ ਆਨਲਾਈਨ ਵੋਟ ਅਪਲਾਈ ਕਰਨ ਲਈ ਜਾਗਰੂਕ ਕਰਵਾਉਣਗੇ ਅਤੇ ਵੋਟ ਦੀ ਮਹੱਤਤਾ ਬਾਰੇ ਵੀ ਸਮਝਾਉਣਗੇ। ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅਪੀਲ ਕਰਦਿਆਂ ਕਿਹਾ ਕ ਿਜ਼ਿਲੇ ਦੇ ਅਜਿਹੇ ਨੌਜਵਾਨ ਜਿਨਾਂ ਦੀ ਜਨਮ ਮਿਤੀ 01 ਜਨਵਰੀ 2002 ਹੈ ਅਤੇ ਉਨਾਂ ਦੀ ਉਮਰ ਮਿਤੀ 01 ਜਨਵਰੀ 2020 ਨੂੰ 18 ਤੋਂ 19/20 ਸਾਲ ਦੀ ਹੋ ਗਈ ਹੈ ਅਤੇ ਉਨਾਂ ਨੇ ਹਾਲਾਂ ਤੱਕ ਆਪਣੀ ਬਤੌਰ ਵੋਟਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਉਹ ਆਨਲਾਈਨ ਵਿਧੀ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ NVSP Portal (www.nvsp.in) ਤੇ ਲਾਗਆੱਨ ਕਰਕੇ ਫਾਰਮ ਨੰਬਰ-6 ਅਪਲਾਈ ਕਰਕੇ ਆਪਣੀ ਵੋਟ ਅਪਲਾਈ ਕਰਨ ਅਤੇ ਭਾਰਤ ਦੇ ਜਿੰਮੇਵਾਰ ਨਾਗਰਿਕ ਹੋਣ ਦਾ ਆਪਣਾ ਫਰਜ ਨਿਭਾਉਣ। ਉਨਾਂ ਜਿਲਾ ਪਠਾਨਕੋਟ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲਾ ਪ੍ਰਸ਼ਾਸ਼ਨ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਵੀਪ ਨੋਡਲ ਅਫ਼ਸਰਾਂ, ਸੁਪਰਵਾਈਜਰਾਂ, ਬੀ.ਐਲ.ਓਜ਼.,ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰਾਂ/ਕੈਂਪਸ ਅੰਬੈਸਡਰਾਂ ਅਤੇ ਇਲੈਕਟਰੋਲ ਲਿਟਰੇਸੀ ਕਲੱਬਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕੀਤਾ ਜਾ ਸਕੇ।  

LEAVE A REPLY

Please enter your comment!
Please enter your name here