ਬੱਡੀਜ ਗਰੁਪ ਮੀਟਿੰਗ ਤਹਿਤ ਜਿਲਿਆਂ ਦੇ ਪ੍ਰਿੰਸੀਪਲਾਂ ਨੇ ਸਾਂਝਾ ਕੀਤੇ ਆਪਣੇ ਵਿਚਾਰ

ਪਠਾਨਕੋਟ(ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਪੰਜਾਬ ਜਿਥੇ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਪ੍ਰਸਾਸਨ ਦਾ ਪੂਰਾ ਸਾਥ ਦਿੰਦੇ ਹੋਏ ਬੱਚਿਆਂ, ਮਾਪਿਆਂ ਅਤੇ ਆਮ ਲੋਕਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਸੁਚੇਤ ਕਰ ਰਿਹਾ ਹੈ। ਉਥੇ ਹੀ ਬੱਚਿਆਂ ਦੀ ਪੜਾਈ ਨੂੰ ਲੈਕੇ ਵੀ ਸਲਾਘਾਯੋਗ ਕਾਰਜ ਲਗਾਤਾਰ ਕਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਠਾਨਕੋਟ ਜਗਜੀਤ ਸਿੰਘ, ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਾਜਲਿਕਾ ਡਾ. ਤਰਲੋਚਨ ਸਿੰਘ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਪਹਿਲਾਂ ਤਾਂ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਬੱਡੀਜ ਗਰੁੱਪ ਬਣਾਏ ਜਾਂਦੇ ਸਨ ਪਰ ਹੁਣ ਵਿਦਿਆਰਥੀਆਂ ਦੇ ਨਾਲ-ਨਾਲ ਇਕ ਸਕੂਲ ਦੇ ਦੂਜੇ ਸਕੂਲ ਨਾਲ, ਇਕ ਬਲਾਕ ਦੇ ਦੂਜੇ ਜਿਲੇ ਦੇ ਬਲਾਕ ਨਾਲ, ਇਕ ਬੀਪੀਈਓ ਦੇ ਦੂਸਰੇ ਜਿਲੇ ਦੇ ਬੀਪੀਈਓ ਨਾਲ, ਅਤੇ ਇਕ ਜਿਲੇ ਦੇ ਦੂਜੇ ਜਿਲੇ ਦੇ ਨਾਲ ਬੱਡੀ ਗਰੁੱਪ ਬਣਾਏ ਗਏ ਹਨ, ਤਾਂ ਜੋ ਆਪਸੀ ਤਾਲਮੇਲ ਅਤੇ ਵਿਚਾਰਾਂ ਦੀ ਸਾਂਝ ਨਾਲ ਇਕ ਦੂਸਰੇ ਦੇ ਜਿਲੇ ਵਿੱਚ ਵਿਭਾਗ ਅਤੇ ਬੱਚਿਆਂ ਦੀ ਬੇਹਤਰੀ ਲਈ ਚੱਲ ਰਹੀਆਂ ਵਧੀਆ ਗਤੀਵਿਧੀਆਂ ਨੂੰ ਅਪਣਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਸਮੇਂ ਸਰਕਾਰੀ ਸਕੂਲ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਲੋਕਾਂ ਤੱਕ ਪਹੁੰਚਾਉਂਣ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਇਆ ਜਾ ਸਕੇ।

Advertisements

ਬੱਡੀਜ ਗਰੁੱਪ ਤਹਿਤ ਅੱਜ ਜਿਲਾ ਪਠਾਨਕੋਟ ਦੇ ਪ੍ਰਿੰਸੀਪਲਾਂ ਦੀ ਫਾਜਲਿਕਾ ਜਿਲੇ ਦੇ ਪ੍ਰਿੰਸੀਪਲਾਂ ਨਾਲ ਆਨ-ਲਾਈਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਮੁੱਖ ਦਫਤਰ ਤੋਂ ਅਸਿਸਟੈਂਟ ਡਾਇਰੈਕਟਰ ਸੰਜੀਵ ਸਰਮਾ ਵੀ ਸਾਮਲ ਹੋਏ। ਮੀਟਿੰਗ ਵਿੱਚ ਪ੍ਰਿੰਸੀਪਲ ਨੀਲਮ ਰਾਠੌਰ ਨਰੋਟ ਮਹਿਰਾ ਸਕੂਲ, ਪ੍ਰਿੰਸੀਪਲ ਵਿਜੇ ਰਾਣੀ ਕੇਐਫਸੀ ਸਕੂਲ, ਪ੍ਰਿੰਸੀਪਲ ਮੋਨਿਕਾ ਵਿਜਾਨ ਲਮੀਨੀ ਸਕੂਲ, ਪ੍ਰਿੰਸੀਪਲ ਅਨੂ ਸਰਮਾ ਬਾਰਠ ਸਾਹਿਬ ਸਕੂਲ, ਪ੍ਰਿੰਸੀਪਲ ਨਵੀਨ ਕੁਮਾਰ ਕੋਹਲੀਆਂ ਸਕੂਲ, ਪ੍ਰਿੰਸੀਪਲ ਬਬੀਤਾ ਕਟੋਚ ਫਤਿਹਗੜ,  ਪ੍ਰਿੰਸੀਪਲ ਦਰਸਨ ਕੁਮਾਰ ਤਾਰਾਗੜ ਮੁੰਡੇ, ਪ੍ਰਿੰਸੀਪਲ ਤਜਿੰਦਰ ਕੌਰ ਬੇਗੋਵਾਲ ਤਾਰਾਗੜ• ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੂਰਾ ਵਿਸਵ ਇਸ ਮੌਕੇ ਕੋਰੋਨਾ ਵਾਇਰਸ ਨਾਲ ਪੈਦਾ ਹੋਈ ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਇਸ ਨਾਲ ਮਨੁੱਖੀ ਜੀਵਨ ਬਹੁਤ ਪ੍ਰਭਾਵਿਤ ਹੋਇਆ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜ•ਾਈ ਕਰਵਾਉਣੀ ਸੌਖੀ ਨਹੀਂ ਪਰ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਵਿਦਿਆਰਥੀਆਂ ਤੱਕ ਆਨ-ਲਾਈਨ ਪਹੁੰਚ  ਬਣਾਈ ਹੋਈ ਹੈ ਤਾਂ ਜੋ ਸਿੱਖਿਆ ਵਿਭਾਗ ਵੱਲੋ ਭੇਜੇ ਗਏ ਸਿਲੇਬਸ ਨਾਲ ਬੱਚੇ ਜੁੜ ਕੇ ਇਸ ਔਖੀ ਘੜੀ ਵਿੱਚ ਵੀ ਸਮੇਂ ਸਿਰ ਪੜਾਈ ਕਰ ਸਕਣ।

ਅਧਿਆਪਕਾਂ ਦੇ ਇਸ ਸਲਾਘਾਯੋਗ ਕਾਰਜ ਵਿੱਚ ਜਿਲਾ ਸਿੱਖਿਆ ਅਫਸਰਾਂ ਵਲੋਂ ਵੀ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਵਿਭਾਗ ਵਲੋਂ ਚਲਾਈ ਜਾ ਰਹੀ ਆਨਲਾਈਨ ਦਾਖਲਾ ਮੁਹਿੰਮ ਨੂੰ ਮਾਪਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦਾਖਲੇ ਵਿੱਚ ਪਿਛਲੇ ਸਾਲ ਨਾਲੋਂ ਕਾਫੀ ਵਾਧਾ ਹੋਇਆ ਹੈ ਅਤੇ ਹੁਣ ਵੀ ਬੱਚੇ ਲਗਾਤਾਰ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਰਹੇ ਹਨ। ਅਧਿਆਪਕਾਂ ਵੱਲੋਂ ਬੱਚਿਆ ਲਈ ਸਿਲੇਬਸ ਨਾਲ ਸੰਬੰਧਤ ਵੀਡੀਓ ਤਿਆਰ ਕਰਕੇ ਬੱਚਿਆਂ ਨੂੰ ਭੇਜਿਆ ਜਾ ਰਹੀਆਂ ਹਨ, ਜੋ ਕਿ ਬਹੁਤ ਲਾਭਕਾਰੀ ਸਿੱਧ ਹੋ ਰਹੀਆਂ ਹਨ। ਇਸ ਦੇ ਇਲਾਵਾ ਅਧਿਆਪਕਾਂ ਵੱਲੋਂ ਵੀਡੀਓ ਕਾਨਫਰੰਸ ਜਰੀਏ ਬੱਚਿਆਂ ਨਾਲ ਲਗਾਤਾਰ ਗੱਲ-ਬਾਤ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਜਿਲਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ, ਸਮੇਤ ਸਮੂਹ ਪ੍ਰਿੰਸੀਪਲ ਹਾਜਰ ਸਨ।

LEAVE A REPLY

Please enter your comment!
Please enter your name here