ਭਾਜਪਾ ਨੇਤਾਵਾਂ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਕੀਤੀ ਸੀ. ਬੀ. ਆਈ ਜਾਂਚ ਦੀ ਮੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਜ਼ਿਲਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ  ਤੇ ਉਹਨਾਂ ਦੇ ਨਾਲ ਸਾਬਕਾ ਮੇਅਰ ਸ਼ਿਵ ਸੂਦ, ਜ਼ਿਲਾ ਜਨਰਲ ਸਕੱਤਰ ਵਿਨੋਦ ਪਰਮਾਰ, ਜ਼ਿਲਾ  ਉਪ-ਪ੍ਰਧਾਨ ਸਤੀਸ਼ ਬਾਵਾ ਵੀ ਮੌਜੂਦ ਸਨ।

Advertisements

ਪ੍ਰੈਸ ਬਿਆਨ ਵਿੱਚ, ਭਾਜਪਾ ਨੇਤਾਵਾਂ ਨੇ ਕਿਹਾ ਕਿ ਅੱਜ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦਿਆਂ ਰਾਜ ਭਰ ਵਿੱਚ ਜ਼ਿਲਾ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਜਾਣੇ ਸਨ, ਪ੍ਰੰਤੂ ਕੋਵਿਡ-19 ਦੇ ਵੱਧਦੇ ਪ੍ਰਭਾਵ ਦੇ ਕਾਰਨ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਪੀਲ ਤੇ ਸਾਰੇ ਧਰਨੇ ਰੱਦ ਕਰ ਦਿੱਤੇ ਗਏ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਜ਼ਿਲਾ ਸਹਾਇਕ  ਕਮਿਸ਼ਨਰ ਸ. ਕ੍ਰਿਪਾਲਵੀਰ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ।

ਭਾਰਤੀ ਜਨਤਾ ਪਾਰਟੀ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਇਹ ਮੁੱਦਾ ਉਠਾ ਰਹੀ ਹੈ ਕਿ ਪੰਜਾਬ ਵਿੱਚ ਨਸ਼ਾ ਮਾਫੀਆ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਆਪ ਜੀ ਵੱਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿਚ ਵੀ ਕਈ ਵਾਰ ਇਹ ਮੁੱਦਾ ਉਠਾਇਆ ਗਿਆ ਹੈ। ਬਦਕਿਸਮਤੀ ਦੀ ਗੱਲ ਇਹ ਹੈ ਕਿ ਕੋਰੋਨਾ ਦੀ ਮਹਾਮਾਰੀ ਨੂੰ ਅਵਸਰ ਸਮਝ ਕੇ ਪੰਜਾਬ ਵਿਚ ਨਸ਼ਾ ਮਾਫੀਆ ਨੇ ਹਜ਼ਾਰਾਂ-ਕਰੋੜ ਰੁਪਏ ਦੀ ਨਕਲੀ ਸ਼ਰਾਬ ਬਣਾਈ ਅਤੇ ਵੇਚੀ। ਇਹ ਸਭ ਰਾਜਨੀਤਿਕਾਂ ਅਤੇ ਪੁਲਿਸ ਦੀ ਮਿਲੀਭਗਤ ਤੋਂ ਬਿਨਾ ਸੰਭਵ ਨਹੀਂ ਸੀ।

ਖੁਦ ਤੁਹਾਡੇ ਹੀ ਵਿਧਾਇਕ ਅਤੇ ਸਾਂਸਦਾਂ ਨੇ ਇਸ ਨਾਪਾਕ ਗਠਜੋੜ ਬਾਰੇ ਅਹਮ  ਖੁਲਾਸੇ ਕੀਤੇ ਹਨ। ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਨਤੀਜਾ ਇਹ ਨਿਕਲਿਆ ਕਿ ਲਗਭਗ 128 ਪੰਜਾਬੀਆਂ ਨੂੰ ਆਪਣੀ ਜਾਨ ਗੁਆਣੀ ਪਈ। ਪਿਛਲੇ 20 ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਹਜ਼ਾਰਾਂ ਕਾਰਜਕਰਤਾ ਸੜਕ ਤੇ ਉਤਰ ਕੇ ਇਨਸਾਫ ਦੀ ਮੰਗ ਕਰ ਰਹੇ ਹਨ। ਪ੍ਰੰਤੂ ਤੁਹਾਡੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੇਂਗ ਰਹੀ। ਸ਼ਰਾਬ ਮਾਫੀਆ ਤੇ ਕਾਰਵਾਈ ਕਰਨ ਦੀ ਥਾਂ ਤੁਹਾਡੇ ਅਫ਼ਸਰ ਭਾਜਪਾ ਕਾਰਜਕਰਤਾਵਾਂ ਤੇ ਪਰਚੇ ਦਰਜ ਕਰਨ ਵਿਚ ਵਿਅਸਤ ਹਨ।

ਅੱਜ ਫੇਰ ਇਕ ਵਾਰ ਅਸੀ ਤੁਹਾਡੇ ਬਹਿਰੇ ਕੰਨਾਂ ਨੂੰ ਸੁਣਾਉਣ ਲਈ ਪੂਰੇ ਪੰਜਾਬ ਤੋਂ ਇਹ ਮੰਗ ਪੱਤਰ ਆਪ ਜੀ ਤੱਕ ਭੇਜ ਰਹੇ ਹਾਂ। ਸਾਡੀ ਮੰਗ ਹੈ  ਕਿ ਇਸ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਦੀ ਜਿੱਮੇਦਾਰੀ ਸੀ. ਬੀ. ਆਈ. ਨੂੰ ਸੋਂਪੀ ਜਾਵੇ ਕਿਉਂਕਿ ਪੰਜਾਬ ਦੀ ਜਨਤਾ ਨੂੰ ਪੰਜਾਬ ਪੁਲਿਸ ਅਤੇ ਤੁਹਾਡੀ ਸਰਕਾਰ ਤੇ ਹੁਣ ਕੋਈ ਵਿਸ਼ਵਾਸ ਨਹੀਂ ਰਿਹਾ। ਪੰਜਾਬ ਵਿਚ ਪਿਛਲੇ ਮਹੀਨਿਆਂ ਦੌਰਾਨ 10 ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਹਨ ਜਿੰਨਾ ਬਾਰੇ ਅਜੇ ਤੱਕ ਪੰਜਾਬ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਹੋਈ ਬਲਕਿ ਮਾਮਲੇ ਦੀ ਲੀਪਾਪੋਤੀ ਕਰਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਹਾਲਤ ਇੰਨੇ ਖ਼ਰਾਬ ਹਨ ਕਿ ਇਨਫੋਰਸਮੈਂਟ ਡਾਇਰੈਕਟਰ ਦੇ ਅਫਸਰਾਂ ਨੂੰ ਕਾਗਜ ਮੁਹਈਆ ਨਹੀਂ ਕਰਵਾਏ ਜਾ ਰਹੇ। ਇਸ ਹਾਲਤ ਵਿਚ ਪੰਜਾਬ ਪੁਲਿਸ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਬਚੀ ਹੈ। ਇਸ ਲਈ ਬਿਨਾ ਕਿਸੇ ਦੇਰੀ ਤੋਂ ਇਸ ਕਾਂਡ ਸਮੇਤ ਨਕਲੀ ਸ਼ਰਾਬ ਦੇ ਬਾਕੀ ਸਾਰੇ ਕੇਸਾਂ ਦੀ ਜਾਂਚ ਸੀ. ਬੀ. ਆਈ. ਨੂੰ ਸੋਂਪੀ ਜਾਵੇ ਤਾਂ ਜੋ ਦੋਸ਼ੀਆਂ ਨੂੰ ਕੜੀ ਸਜਾ ਦਿੱਤੀ ਜਾ ਸਕੇ। ਸਾਨੂੰ ਆਸ ਹੈ ਕਿ ਪੰਜਾਬੀਆਂ ਦੀ ਇਸ ਮੰਗ ਤੇ ਤੁਸੀਂ ਤੁਰਤ ਕਾਰਵਾਈ ਕਰੋਗੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਭਾਜਪਾ ਪੰਜਾਬ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰੇਗੀ ਅਤੇ ਓਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਪੰਜਾਬੀਆਂ ਨੂੰ ਨਸ਼ਾ ਮਾਫੀਆ ਤੋਂ ਮੁਕਤੀ ਨਾ ਮਿਲ ਜਾਏ ।

LEAVE A REPLY

Please enter your comment!
Please enter your name here