ਜਿਲੇ ਵਿੱਚ 61 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 1145, 2 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1440 ਵਿਆਕਤੀਆਂ ਦੇ ਨਵੇ ਸੈਪਲ ਲੈਣ ਨਾਲ ਅਤੇ 1439 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 61 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1145 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 52498 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 48117 ਸੈਪਲ  ਨੈਗਟਿਵ,  ਜਦਕਿ 3253ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 78 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 32 ਹੈ । ਐਕਟਿਵ ਕੇਸਾ ਦੀ ਗਿਣਤੀ 224 ਹੈ ਤੇ 891  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

Advertisements

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 61 ਕੇਸ ਹੁਸ਼ਿਆਰਪੁਰ ਜਿਲੇ ਨਾਲ ਆਏ ਹਨ ਜਿਨਾਂ ਵਿੱਚੋ ਹੁਸ਼ਿਆਰਪੁਰ ਸ਼ਹਿਰ ਨਾਲ 20( ਬਹਾਦਰਪੁਰ ,ਹਰੀ ਨਗਰ , ਸੰਤ ਫਰੀਦ ਨਗਰ , ਸਕੀਮ ਹੁਸ਼ਿਆਰਪੁਰ 1, ਮਿਲਪ ਨਗਰ , ਗੋਤਮ ਨਗਰ , ਬੀ. ਐਸ. ਐਨ. ਐਲ. ਕਲੋਨੀ , ਪਿਪਲਾਵਾਲਾ ਸ ਭਗਵਾਨ ਦਾਸ ਰੋਡ  , ਅਨਮੋਲ ਨਗਰ ਏਰੀਏ ਨਾਲ ਸਬੰਧਿਤ ਹਨ ) ਗੰੜਸ਼ੰਕਰ ਦੇ 4, ਮੁਕੇਰੀਆਂ 2,  ਦਸੂਹਾਂ 6, ਹਾਜੀਪੁਰ 4, ਟਾਡਾਂ 5, ਭੂਗਾਂ 2, ਮੁਸਤਾ ਪੁਰ 4 ਤੋ ਇਲਾਵਾਂ 14 ਕੇਸ ਵੱਖ-ਵੱਖ ਸਿਹਤ ਬਲਾਕਾਂ ਨਾਲ ਸਬੰਧਿਤ  ਹਨ । ਇਸ ਤੋਂ ਇਲਾਵਾ 1 ਮੌਤ ਇਕ ਵਿਆਕਤੀ 61 ਸਾਲਾ ਪਾਲਦੀ ਬਲਾਕ ਨਾਲ ਸਬੰਧਿਤ ਪ੍ਰਈਵੇਟ ਹਸਪਤਾਲ ਜਲੰਧਰ ਤੋ ਜੇਰੇ ਇਲਾਜ ਦੀ ਕੋਵਿਡ ਵਾਇਰਸ ਕਾਰਨ ਮੋਤ ਰਿਪੋਟ ਹੋਈ ਹੈ ਜਦਕਿ ਦੂਜਾ 80 ਸਾਲਾ ਵਿਆਕਤੀ ਮੁਗੋਵਾਲ ਦੀ ਰਜਿੰਦਰ ਹਸਪਤਾਲ ਪਟਿਆਲਾ ਤੋ ਰਿਪੋਟ ਪ੍ਰਾਪਤ ਹੋਈ ਹੈ ਇਹ ਵੀ ਕੋਰੋਨਾ ਪਾਜੇਟਿਵ ਸੀ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਲੇ ਵਿੱਚ ਕੋਵਿਡ-19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ-19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋਂ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here