ਜਿਲੇ ਵਿੱਚ 87 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 3795, 2 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ.ਜਸਬੀਰ ਸਿੰਘ ਨੇ ਦਸਿੱਆ ਕਿ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਰੈਪਿਡ ਐਂਟੀਜਨ ਟੈਸਟ ਜੇਕਰ ਨੈਗਿਟਵ ਆਉਂਦਾ ਹੈ ਤਾਂ ਉਸਦਾ ਆਰ ਟੀ ਪੀ ਸੀ ਆਰ ਟੈਸਟ ਵੀ ਕੀਤਾ ਜਾਵੇਗਾ ਕਿਉਂਕਿ ਉਸ ਵਿਆਕਤੀ ਦੀ ਕੋਵਿਡ-19 ਵਾਇਰਸ ਦੀ ਸਹੀ ਜਾਂਚ ਤੇ ਰਿਪੋਟ ਪ੍ਰਾਪਤ ਹੋ ਸਕੇ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋ ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1507 ਨਵੇਂ ਸੈਪਲ ਲੈਣ ਨਾਲ ਅਤੇ 1759 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 87 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 3795 ਹੋ ਗਈ ਹੈ ।

Advertisements

ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 89317 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 84456 ਸੈਪਲ ਨੈਗਟਿਵ, ਜਦਕਿ 1436 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 121 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 120 ਹੈ । ਐਕਟਿਵ ਕੇਸਾ ਦੀ ਗਿਣਤੀ 825 ਹੈ , ਤੇ 2852 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 87 ਪਾਜੇਟਿਵ ਕੇਸ ਹਨ ।

ਹੁਸ਼ਿਆਰਪੁਰ ਸ਼ਹਿਰ 20 ਕੇਸ ਸਬੰਧਿਤ ਹਨ ਜਦ ਕੇ 67 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ ਸਬੰਧਿਤ ਹਨ । ਇਸ ਤੋ ਇਲਾਵਾ 2 ਮੌਤਾਂ (1) 70 ਸਾਲਾ ਵਿਆਕਤੀ ਵਾਸੀ ਮੀਰਾਪੁਰ ਤਲਵੰਡੀ ਡਾਡੀਆ ਦੀ ਮੌਤ ਨਿਜੀ ਹਸਪਤਾਲ ਜਲੰਧਰ (2) 40 ਸਾਲਾ ਵਿਆਕਤੀ ਵਾਸੀ ਸਲਵਾੜਾ ਹੁਸ਼ਿਆਰਪੁਰ ਦੀ ਮੌਤ ਰੈਫਰ ਉਰੰਤ ਰਸਤੇ ਵਿੱਚ ਹੋ ਗਈ । ਇਹ ਦੋਨੋ ਮਰੀਜ ਕੋਰੋਨਾ ਪਾਜੇਟਿਵ ਸਨ । ਜਿਲੇ ਸਿਵਲ ਸਰਜਨ ਲੋਕਾ ਨੂੰ ਅਪੀਲ ਕਰਾਦਿਆਂ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here