ਮਿਡ-ਡੇ-ਮੀਲ ਦੇ ਪੈਸੇ ਖਾਤਿਆਂ ਵਿੱਚ ਪਾਉਣੇ ਅਧਿਆਪਕਾਂ ਅਤੇ ਮਾਪਿਆਂ ਲਈ ਬਣਿਆ ਪ੍ਰੇਸ਼ਾਨੀ ਦਾ ਕਾਰਨ: ਈਸ਼ਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਈਸ਼ਰ ਸਿੰਘ ਮੰਝਪੁਰ ਨੇ ਕਿਹਾ ਕਿ ਮਿਡ-ਡੇ-ਮੀਲ ਦੇ ਪੈਸੇ ਬੱਚਿਆਂ ਦੇ ਖਾਤਿਆਂ ਵਿੱਚ ਪਾਉਣ ਦਾ ਅਧਿਆਪਕਾਂ ਅਤੇ ਮਾਪਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ। ਬਹੁਤੇ ਬੱਚਿਆਂ ਅਤੇ ਮਾਪਿਆਂ ਦੇ ਖਾਤੇ ਐਕਟੀਵੇਟ ਨਹੀਂ ਹਨ ਜਿਸ ਕਾਰਨ ਪੈਸੇ ਟਰਾਂਸਫ਼ਰ ਨਹੀਂ ਹੋ ਰਹੇ ਅਤੇ ਜਿਸ ਕਾਰਨ ਅਧਿਆਪਕਾਂ ਨੂੰ ਬੈਂਕਾਂ ਦੇ ਵਾਰ-ਵਾਰ ਚੱਕਰ ਲਗਾਉਣੇ ਪੈ ਰਹੇ ਹਨ ਅਤੇ ਮਾਪੇ ਵੀ ਪਰੇਸ਼ਾਨ ਹੋ ਰਹੇ ਹਨ। ਕੋਵਿਡ-19 ਕਾਰਨ ਪ੍ਰਵਾਸੀ ਮਜ਼ਦੂਰ ਅਤੇ ਗਰੀਬ ਲੋਕ ਪਰੇਸ਼ਾਨ ਹੋ ਰਹੇ ਹਨ।

Advertisements

ਇਸ ਵਾਸਤੇ ਮਾਪਿਆਂ ਨੂੰ ਦਿਹਾੜੀਆਂ ਛੱਡ ਕੇ ਬੈਂਕਾਂ ਦੇ ਚੱਕਰ ਮਾਰਨੇ ਪੈ ਰਹੇ ਹਨ। ਸ. ਈਸ਼ਰ ਸਿੰਘ ਮੰਝਪੁਰ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸੁਰਿੰਦਰ ਸਿੰਗਲਾ ਜੀ ਨੂੰ ਮਿਡ-ਡੇ-ਮੀਲ ਦੇ ਪੈਸੇ SMC ਕਮੇਟੀ ਰਾਹੀਂ ਨਗਦ ਵੰਡਣ ਦੀ ਆਗਿਆ ਦਿੱਤੀ ਜਾਵੇ ਜੋ ਅਧਿਆਪਕ ਅਤੇ ਮਾਪੇ ਪਰੇਸ਼ਾਨੀ ਤੋਂ ਬਚ ਸਕਣ।

ਇਸ ਮੌਕੇ ਤੇ ਈਸ਼ਰ ਸਿੰਘ ਮੰਝਪੁਰ ਤੋਂ ਇਲਾਵਾ ਸ. ਦਰਸ਼ਨ ਸਿੰਘ, ਉਂਕਾਰ ਸਿੰਘ ਸੂਸ, ਜਸਵੀਰ ਸਿੰਘ ਖਰਲ, ਸਰਬਜੀਤ ਸਿੰਘ ਕੰਗ, ਇਕਬਾਲ ਸਿੰਘ ਦਸੂਹਾ, ਸੁਖਵਿੰਦਰ ਸਿੰਘ ਸਹੋਤਾ, ਜਸਵੀਰ ਸਿੰਘ ਕਹਾਰਪੁਰੀ, ਜਸਵਿੰਦਰ ਫ਼ਤਿਹਪੁਰ, ਮਹਿੰਦਰ ਸਿੰਘ, ਨਵਜਿੰਦਰ ਮੋਹਨ ਸਿੰਘ, ਸੁਭਾਸ਼ ਚੰਦਰ, ਸਰਬਜੀਤ ਸਿੰਘ ਗੜਸ਼ੰਕਰ, ਗੁਰਜੀਤ ਸਿੰਘ ਨਿੱਝਰ, ਜਗਜੀਤ ਸਿੰਘ ਭੂਮਾ, ਸੁਰਿੰਦਰ ਸਿੰਘ ਸੋਢੀ, ਮੈਡਮ ਰਵਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਮਨਜਿੰਦਰ ਕੌਰ, ਮਨਜੀਤ ਕੌਰ ਰੀਤਾ ਰਾਣੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here