ਪੰਜਾਬੀ ਸ਼ਾਰਟਹੈਂਡ ਦੀ ਮੁਫ਼ਤ ਸਿਖਲਾਈ ਦੇ ਚਾਹਵਾਨ 30 ਸਤੰਬਰ ਤੱਕ ਭਰ ਸਕਦੇ ਨੇ ਫਾਰਮ: ਅਵਿਨਾਸ਼ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਭਾਸ਼ਾ ਅਫ਼ਸਰ ਅਵਿਨਾਸ਼ ਕੌਰ ਨੇ ਦੱਸਿਆ ਕਿ ਜ਼ਿਲਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਪੰਜਾਬੀ ਸ਼ਾਰਟਹੈਂਡ ਜਨਰਲ ਸ਼੍ਰੇਣੀ ਅਤੇ ਤੇਜਗਤੀ ਸ਼੍ਰੇਣੀ ਦੀ ਮੁਫ਼ਤ ਸਿਖਲਾਈ ਲਈ 2020-21 ਸ਼ੈਸਨ ਲਈ ਦਾਖਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਮਿਤੀ 30 ਸਤੰਬਰ 2020 ਤੱਕ ਦਾਖਲਾ ਫਾਰਮ ਜੋ ਕਿ ਵਸਟਐਪ ਨੰ: 94631-19135 ਅਤੇ 97803-00172 ਤੋਂ ਮੰਗਵਾ ਕੇ ਭਰ ਸਕਦੇ ਹਨ। ਦਾਖਲਾ ਫਾਰਮ ਭਰਨ ਉਪਰੰਤ ਇਸ ਦਫ਼ਤਰ ਦੀ ਈਮੇਲ [email protected]  ‘ਤੇ ਅਪਲੋਡ ਕਰ ਸਕਦੇ ਹਨ।

Advertisements

ਉਨਾਂ ਦੱਸਿਆ ਕਿ ਇਨਾਂ ਦੋਹਾਂ ਸ਼੍ਰੇਣੀਆਂ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੈ ਅਤੇ ਤੇਜ਼ ਗਤੀ ਸ਼੍ਰੇਣੀ ਲਈ ਉਮੀਦਵਾਰ ਨੂੰ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਪੰਜਾਬੀ ਸ਼ਾਰਟਹੈਂਡ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਉਨਾਂ ਦੱਸਿਆ ਕਿ ਇੰਟਰਵਿਊ ਦੀ ਮਿਤੀ ਅਤੇ ਤੇਜ਼ ਗਤੀ ਸ਼੍ਰੇਣੀ ਲਈ ਪੰਜਾਬੀ ਸ਼ਾਰਟਹੈਂਡ ਟੈਸਟ ਦੀ ਮਿਤੀ ਕੋਵਿਡ-19 ਨੂੰ ਧਿਆਨ ਵਿੱਚ ਰੱਖ ਕੇ ਬਾਅਦ ਵਿੱਚ ਦੱਸੀ ਜਾਵੇਗੀ। ਪੰਜਾਬੀ ਸ਼ਾਰਟਹੈਂਡ ਦੀ ਸਿਖਲਾਈ ਲਈ ਦਾਖਲਾ ਫਾਰਮ ਅਪਲੋਡ ਕਰਨ ਸਬੰਧੀ ਜੇਕਰ ਕੋਈ ਤਕਨੀਕੀ ਖਰਾਬੀ ਆਉਂਦੀ ਹੈ, ਤਾਂ ਉਮੀਦਵਾਰ ਦਾਖਲਾ ਫਾਰਮ ਦਫ਼ਤਰ ਜ਼ਿਲਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਕਮਰਾ ਨੰ: 308-309, ਤੀਜੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਦਸਤੀ ਜਮਾਂ ਕਰਵਾ ਸਕਦੇ ਹਨ।

LEAVE A REPLY

Please enter your comment!
Please enter your name here