ਸੱਵਛਤਾ ਐਪ ਰਾਹੀਂ 24 ਘੰਟਿਆਂ ਵਿੱਚ ਦੂਰ ਹੋਵੇਗੀ ਸ਼ਿਕਾਇਤ ਕਰਤਾ ਦੀ ਪਰੇਸ਼ਾਨੀ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛਤਾ ਸਰਵੇਖਣ 2019 ਤਹਿਤ ਹੁਸ਼ਿਆਰਪੁਰ ਸ਼ਹਿਰ ਦੀ ਰੈਕਿੰਗ ਵਿੱਚ ਸੁਧਾਰ ਲਿਆਉਣ ਲਈ ਨਗਰ ਨਿਗਮ ਵੱਲੋਂ ਸਵੱਛਤਾ ਐਪ ਡਾਊਨਲੋਡ ਕਰਨ ਸੰਬੰਧੀ ਜਾਣਕਾਰੀ ਦੇਣ ਲਈ ਵੱਖ-ਵੱਖ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿੱਚ ਜਾ ਕੇ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਸਵੱਛਤਾ ਐਪ ਡਾਊਨਲੋਡ ਕਰਨ ਅਤੇ ਇਸ ਰਾਹੀਂ ਸ਼ਿਕਾਇਤ ਕਰਨ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।

Advertisements

ਇਸ ਸੰਬੰਧ ਵਿੱਚ ਨਗਰ ਨਿਗਮ ਦੇ ਇੰਸਪੈਕਟਰ ਸੰਜੀਵ ਅਰੋੜਾ ਦੀ ਅਗੁਵਾਈ ਵਿੱਚ ਟੀਮ ਜਿਸ ਵਿੱਚ ਸ਼ਿਲਪਾ ਸੈਣੀ, ਰਾਣੀ ਬਾਲਾ ਅਤੇ ਪ੍ਰਦੀਪ ਕੁਮਾਰ ਸ਼ਾਮਲ ਸਨ। ਉਹਨਾਂ ਨੇ ਗਰਲਜ ਸੀਨੀਅਰ ਸੈਕੇਂਡਰੀ ਸਕੂਲ ਰੇਲਵੇ ਮੰਡੀ ਅਤੇ ਸੀਨੀਅਰ ਸੈਕੇਂਡਰੀ ਸਕੂਲ ਕਮਾਲਪੁਰ ਵਿੱਖੇ ਜਾ ਕੇ ਸਕੂਲ ਦੇ ਸਟਾਫ ਨੂੰ ਮੋਬਾਈਲ ਤੇ ਸਵਛੱਤਾ ਐਪ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਛੱਤਾ ਸਰਵੇਖਣ 2019 ਤਹਿਤ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਅਤੇ ਇਸ ਦੀ ਰੈਕਿੰਗ ਵਿੱਚ ਸੁਥਾਰ ਲਿਆਉਣ ਲਈ ਸਵਛੱਤਾ ਐਪ ਰਾਹੀਂ ਨਗਰ ਨਿਗਮ ਨਾਲ ਸਬੰਧਿਤ ਕਿਸੇ ਤਰਾਂ ਦੀ ਵੀ ਸ਼ਿਕਾਇਤ ਫੋਟੋ ਸਹਿਤ ਭੇਜੀ ਜਾ ਸਕਦੀ ਹੈ। ਜਿਸ ਨੂੰ ਨਗਰ ਨਿਗਮ ਵੱਲੋਂ 24 ਘੰਟੇ ਅੰਦਰ ਦੂਰ ਕਰ ਕੇ ਇਸ ਦੀ ਸੂਚਨਾਂ ਵੀ ਸ਼ਿਕਾਇਤ ਕਰਤਾ ਨੂੰ ਐਪ ਰਾਹੀਂ ਦਿਤੀ ਜਾਵੇਗੀ।

ਉਹਨਾਂ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਮੈਬਂਰਾਂ ਨੂੰ ਪ੍ਰੇਰਿਤ ਕਰਨ ਕਿ ਉਹ ਸ਼ਹਿਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਵੱਛਤਾ ਐਪ ਡਾਊਨਲੋਡ ਕਰਨ ਸੰਬੰਧੀ ਜਾਣਕਾਰੀ ਦੇਣ ਤਾਂ ਜ਼ੋ ਸ਼ਹਿਰ ਵਾਸੀ ਨਗਰ ਨਿਗਮ ਨਾਲ ਸਬੰਧਿਤ ਵੱਧ ਤੋਂ ਵੱਧ ਸ਼ਿਕਾਇਤਾਂ ਭੇਜਣ ਅਤੇ ਉਹਨਾਂ ਸ਼ਿਕਾਇਤਾਂ ਨੂੰ ਦੂਰ ਕਰਕੇ ਸ਼ਹਿਰ ਨੂੰ ਸਾਫ਼-ਸੂਥਰਾ ਬਣਾਇਆ ਜਾ ਸਕੇ।

1 COMMENT

LEAVE A REPLY

Please enter your comment!
Please enter your name here