ਸ਼ਲਾਘਾ ਯੋਗ ਕੰਮ ਕਰਨ ਵਾਲੇ ਕਲੱਬਾਂ ਨੂੰ ਜ਼ਿਲਾ, ਰਾਜ ਤੇ ਰਾਸ਼ਟਰ ਪੱਧਰ ‘ਤੇ ਦਿੱਤੇ ਜਾਣਗੇ ਐਵਾਰਡ: ਸੁਖਦੇਵ ਸਿੰਘ

ਜਲੰਧਰ (ਦ ਸਟੈਲਰ ਨਿਊਜ਼)। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵੱਲੋਂ ਚੰਗਾ ਕੰਮ ਕਰਨ ਵਾਲੀਆਂ ਕਲੱਬਾਂ ਨੂੰ ਜ਼ਿਲਾ, ਰਾਜ ਅਤੇ ਰਾਸ਼ਟਰ ਪੱਧਰ ‘ਤੇ ਐਵਾਰਡ ਦਿੱਤੇ ਜਾਣਗੇ। ਇਸ ਪ੍ਰਗਟਾਵਾ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ ਦੇ ਨਿਦੇਸ਼ਕ ਸੁਖਦੇਵ ਸਿੰਘ ਨੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਯੂਥ ਕੋਆਰਡੀਨੇਟਰ ਨਾਲ ਆਨਲਾਈਨ ਮੀਟਿੰਗ ਦੌਰਾਨ ਕੀਤਾ।

Advertisements

ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ ਸੁਰਿੰਦਰ ਸੈਣੀ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਦਿੱਤੇ ਜਾਣ ਵਾਲੇ ਇਸ ਐਵਾਰਡ ਲਈ ਕਲੱਬਾਂ ਸੋਸਾਇਟੀ ਐਕਟ ਅਧੀਨ ਅਤੇ ਨਹਿਰੂ ਯੁਵਾ ਕੇਂਦਰ ਪਾਸ ਰਜਿਸਟਰਡ ਹੋਣੀਆਂ ਚਾਹੀਦੀਆਂ ਹਨ । ਉਨਾਂ ਦੱਸਿਆ  ਕਿ ਚੰਗਾ ਕੰਮ ਕਰਨ ਵਾਲੀਆਂ ਕਲੱਬਾਂ ਨੂੰ ਜ਼ਿਲਾ ਪੱਧਰ, ਰਾਜ ਪੱਧਰ ਅਤੇ ਕੌਮੀ ਪੱਧਰ ‘ਤੇ ਇਨਾਮ ਅਤੇ ਸਨਮਾਨ ਪੱਤਰ ਦਿੱਤੇ ਜਾਣਗੇ।

ਉਨਾਂ ਇਹ ਵੀ ਦੱਸਿਆ ਕਿ ਕੌਮੀ ਪੱਧਰ ‘ਤੇ ਪਹਿਲਾ ਇਨਾਮ 3 ਲੱਖ, ਦੂਜਾ ਇਨਾਮ 1 ਲੱਖ ਅਤੇ ਤੀਜਾ ਇਨਾਮ 50 ਹਜ਼ਾਰ ਦਿੱਤਾ ਜਾਵੇਗਾ। ਇਸ ਮੌਕੇ ਤੇ ਨਿਤਿਆਨੰਦ ਯਾਦਵ ਜ਼ਿਲਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਜਲੰਧਰ ਨੇ ਅਪੀਲ ਕੀਤੀ ਕਿ ਜੋ ਵੀ ਕਲੱਬਾਂ ਨਹਿਰੂ ਯੁਵਾ ਕੇਂਦਰ ਜਲੰਧਰ ਨਾਲ ਰਜਿਸਟਰਡ ਹਨ, ਉਨਾਂ ਵੱਲੋਂ 01.04.2019 ਤੋਂ 31.03.2020 ਤੱਕ ਜਿਹੜੇ ਵੀ ਸਮਾਜ ਭਲਾਈ ਦੇ ਕੰਮ ਕੀਤੇ ਗਏ ਹਨ, ਉਸਦੀ ਇਕ ਫਾਈਲ ਬਣਾ ਕੇ ਨਹਿਰੂ ਯੁਵਾ ਕੇਂਦਰ ਜਲੰਧਰ ਦੇ ਦਫਤਰ ਵਿਖੇ 20 ਨਵੰਬਰ 2020 ਤੱਕ ਜਮਾ ਕਰਵਾਈ ਜਾਵੇ।

LEAVE A REPLY

Please enter your comment!
Please enter your name here