ਸਾਂਈ ਕਰਾਟੇ ਕਲੱਬ ਨੇ ਕੀਤਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਾਂਈ ਕਰਾਟੇ ਕਲੱਬ ਹੁਸ਼ਿਆਰਪੁਰ ਵੱਲੋ ਅੱਜ ਕਰਾਟੇ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਸੰਜੇ ਸ਼ਰਮਾ ਨੇ ਕਿਹਾ ਕਿ ਲੜਕੇ ਅਤੇ ਲੜਕੀਆਂ ਨੂੰ ਆਤਮ- ਸੁਰੱਖਿਆ ਲਈ ਸਾਡੇ ਕਲੱਬ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਨੂੰ ਆਤਮ ਨਿਰਭਰ ਹੋਣ ਦੀ ਬਹੁਤ ਲੋੜ ਹੈ। ਇਸਲਈ ਕਰਾਟੇ ਕਲਬ ਵੱਲੋਂ ਲੜਕੀਆਂ ਨੂੰ ਇਹ ਸੁਨਹੇਰਾ ਮੌਕਾ ਦਿੱਤਾ ਜਾ ਰਿਹਾ ਹੈ।

Advertisements

ਉਹਨਾਂ ਇਸ ਵਰਕਸ਼ਾਪ ਵਿੱਚ ਨਵੀਂ ਪੀੜੀ ਨੂੰ ਵੱਧ-ਚੜ ਕੇ ਹਿੱਸਾ ਲੈਣ ਲਈ ਕਿਹਾ। ਇਸ ਮੌਕੇ ਤੇ ਉੱਪ-ਪ੍ਰਧਾਨ ਸਤਨਾਮ ਸਿੰਘ, ਸੇਨ ਸਾਈ ਤੇਜਿੰਦਰ ਪਾਲ ਸਿੰਘ ਸੱਕਤਰ, ਸੁਖਜੀਤ ਕੁਮਾਰ ਟੈਕਨੀਕਲ ਸਲਾਹਕਾਰ, ਦੀਪਿਕਾ ਵਰਮਾ ਖਜ਼ਾਨਚੀ, ਲੀਗਲ ਐਡਵਾਈਜ਼ਰ ਐਡੋਵਕੇਟ ਰੋਹਿਤ ਜੋਸ਼ੀ, ਮੋਨਿਕਾ, ਅਸ਼ਵਨੀ ਕੁਮਾਰ ਸਮਾਜ ਸੇਵੀ, ਅਮਰਦੀਪ ਸਿੰਘ, ਸਾਹਿਲ ਤਿਵਾੜੀ, ਸਿਮਰਜੀਤ ਸਿੰਘ, ਵਰਿੰਦਰ ਜੋਤ ਸਿੰਘ, ਹਰਵਿੰਦਰ ਸਿੰਘ, ਸੁਖਦੇਵ ਕੁਮਾਰ, ਮਹੇਸ਼ ਕੁਮਾਰ, ਸੰਦੀਪ ਕੌਰ, ਹਰਵਿੰਦਰ ਕੌਰ, ਗੁਰਦੇਵ ਕੌਰ, ਪੂਨਮ ਸਲੂਜਾ, ਹਰਮਨ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here