Wednesday, October 28, 2026
Home Hoshiarpur ਮਾਇਕ੍ਰੋ ਕੰਟੇਨਮੈਂਟ ਜੋਨ ਪਿੰਡ ਡਾਲੋਵਾਲ ਵਿੱਚ ਫਿਰ ਲਏ ਗਏ ਕਰੋਨਾ ਦੇ ਸੈਂਪਲ

ਮਾਇਕ੍ਰੋ ਕੰਟੇਨਮੈਂਟ ਜੋਨ ਪਿੰਡ ਡਾਲੋਵਾਲ ਵਿੱਚ ਫਿਰ ਲਏ ਗਏ ਕਰੋਨਾ ਦੇ ਸੈਂਪਲ

ਹਾਜੀਪੁਰ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰ੍ਵੀਨ ਸੋਹਲ। ਪਿੰਡ ਡਾਲੋਵਾਲ ਜਿਸਨੂੰ ਮਾਇਕਰੋ ਕੰਟੇਨਮੇਂਟ ਜੋਨ ਐਲਾਨਿਆ ਹੋਇਆ ਸੀ, ਵਿੱਚ ਅੱਜ ਡੀ.ਸੀ ਅਪਨੀਤ ਰਿਆਤ ਦੇ ਦਿਸ਼ਾ ਨਿਰਦੇਸ਼ਾ ਤੇ ਅਤੇ ਐਸ.ਐਮਓ ਡਾ. ਹਰਜੀਤ ਸਿੰਘ ਬੁਢਾਬਾੜ ਦੀ ਪ੍ਰਧਾਨਗੀ ਹੇਠਾਂ ਸੀ.ਐਸ.ਸੀ. ਬੁਢਾਬਾੜ ਦੀ ਟੀਮ ਜਿਸ ਵਿੱਚ ਡਾ. ਹਿੰਮਤ ਸ਼ਰਮਾ,  ਸੁਸ਼ਮਾ, ਕਮਲਦੀਪ, ਵਿਜੈ, ਰੀਟਾ, ਸ਼ਿਵਤੰਤਰ ਸਿੰਘ, ਹੈਲਥ ਸੁਪਰਵਾਈਜ਼ਰ ਜਗੀਰ ਲਾਲ, ਆਸ਼ਾ ਵਰਕਰ ਆਦਿ ਨੇ ਪਿੰਡ ਵਿੱਚ ਦੂਸਰੀ ਵਾਰ ਕਰੋਨਾ ਟੈਸਟ ਕੀਤੇ।

Advertisements

ਜਿਸ ਵਿੱਚ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ ਅਤੇ ਸੈਂਪਲਿਗ ਕਰਵਾਈ। ਇਸ ਮੌਕੇ ਪਿੰਡ ਵਾਸੀਆਂ ਦੇ 55 ਦੇ ਕਰੀਬ ਸੈਂਪਲ ਕਰਵਾਏ ਗਏ। ਇਸ ਮੌਕੇ ਤੇ ਰਾਜਦੀਪ ਸਿੰਘ ਹੈਲਥ ਸੁਪਰਵਾਈਜ਼ਰ ਅਤੇ ਸਤਿੰਦਰ ਸਿੰਘ ਫਾਰਮਾਸਿਸਟ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ ਮੂੰਹ ਤੇ ਮਾਸਕ ਲਗਾ ਕੇ ਅਤੇ ਹੱਥ ਸਾਬਣ ਨਾਲ ਬਾਰ-ਬਾਰ ਧੋਣ ਤਾਂ ਜੋ ਕਿ ਇਨਫੈਕਸ਼ਨ ਤੋਂ ਬਚਿਆ ਜਾ ਸਕੇ ਆਦਿ ਦੀ ਪਾਲਣਾ ਜਰੂਰੀ ਬਨਾਓ। ਇਸ ਮੌਕੇ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here