ਨਿਰੰਕਾਰੀ ਮਿਸ਼ਨ ਬਰਾਂਚ ਹਾਜੀਪੁਰ ਵਲੋਂ 20 ਯੂਨਿਟ ਕੀਤਾ ਖੂਨਦਾਨ

ਹਾਜੀਪੁਰ(ਦ ਸਟੈਲਰ ਨਿਊਜ਼),ਰਿਪੋਰਟ-ਪ੍ਰਵੀਨ ਸੋਹਲ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੀ ਅਪਾਰ ਕਿਰਪਾ ਸਦਕਾ ਤੇ ਬਰਾਂਚ ਹਾਜੀਪੁਰ ਦੇ ਮੁਖੀ ਮਹਾਤਮਾ ਦਰਸ਼ਨ ਸਿੰਘ ਜੀ ਦੀ ਅਗਵਾਈ ਹੇਠ ਨਿਰੰਕਾਰੀ ਮਿਸ਼ਨ ਦੀ ਹਾਜੀਪੁਰ ਬਰਾਂਚ ਦੇ ਸੇਵਾ ਦਲ ਵਲੋਂ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਵਿਸ਼ੇਸ਼ ਖੂਨਦਾਨ ਕੈਂਪ ਲਿਆ ਗਿਆ। ਜਿਸ ਵਿੱਚ ਹਾਜੀਪੁਰ ਬਰਾਂਚ ਦੇ ਮੈਂਬਰਾਂ ਵਲੋਂ 20 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਬਰਾਂਚ ਮੁਖੀ ਦਰਸ਼ਨ ਸਿੰਘ ਨੇ ਕਿਹਾ ਕਿ ਬ੍ਰਹਮਲੀਨ ਸਤਿਗੁਰੂ ਮਹਾਰਾਜ ਬਾਬਾ ਹਰਦੇਵ ਜੀ ਨੇ ਫਰਮਾਇਆ ਸੀ ਕਿ ਇਨਸਾਨ ਦਾ ਖੂਨ ਨਾਲੀਆਂ ਦੀ ਬਿਜਾਏ ਇਨਸਾਨ ਦੀਆਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ। ਅਸੀਂ ਉਹਨਾਂ ਦੇ ਦੱਸੇ ਰਸਤੇ ਤੇ ਚਲਦੇ ਹੋਏ ਇਨਸਾਨੀਅਤ ਦੀ ਸੇਵਾ ਕਰਨ ਦੀ ਕੋਸ਼ਿਸ ਕਰ ਰਹੇ  ਹਾਂ।

Advertisements

ਉਹਨਾਂ ਕਿਹਾ ਕਿ ਲੱਕ ਡਾਉਨ ਦੌਰਾਨ ਵੀ ਸਾਡੀ ਬਰਾਂਚ ਦੇ ਬਲੱਡ ਸੇਵਾ ਦਲ  ਵਲੋਂ 20 ਯੂਨਿਟ ਖੂਨ ਦਾਨ ਕੀਤਾ ਗਿਆ ਸੀ।ਜੋ ਭਵਿੱਖ ਵੀ ਜਾਰੀ ਰਹੇਗਾ। ਇਸ ਮੌਕੇ ਪ੍ਰਦੀਪ ਸੋਨੀ ਇੰਚਾਰਜ ਬਲੱਡ ਸੇਵਾ ਦਲ ਵੀ ਮੌਜੂਦ ਸਨ। ਇਸ ਮੌਕੇ  ਬੀਟੀਓ ਡਾ. ਰਮਨ ਕੁਮਾਰ ਨੇ ਕਿਹਾ ਕਿ ਜਦੋਂ ਵੀ ਖੂਨਦਾਨ ਦੀ ਲੋੜ ਹੋਵੇ ਜਾਂ ਫਿਰ ਸਫਾਈ ਅਭਿਆਨ ਚਲਾਣਾ ਹੋਵੇ ਨਿਰੰਕਾਰੀ ਮਿਸ਼ਨ ਸਭ ਤੋਂ ਅੱਗੇ ਰਹਿੰਦਾ ਹੈ ਤੇ ਇਹਨਾਂ ਵਲੋਂ ਕੀਤੇ ਖੂਨ ਦਾਨ ਨਾਲ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਗਈਆ ਹੈ। ਉਹਨਾਂ ਸਮਾਜ ਦੇ ਲੋਕਾਂ ਨੂੰ ਵੀ ਇਹਨਾਂ ਤੋਂ ਪ੍ਰੇਰਨਾ ਲੈ ਕੇ ਖੂਨਦਾਨ  ਵਰਗਾ ਮਹਾ ਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮੁਕੇਰੀਆਂ ਨੇ ਖੂਨਦਾਨ ਕਰਨ ਵਾਲੇ ਸਾਰੇ ਸੱਜਣਾ  ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here