Thursday, October 15, 2026
Home Hoshiarpur ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਇ. ਡਾ ਜਸਵਿੰਦਰ ਸਿੰਘ ਨੇ ਟੀਕਾ ਲਗਵਾਕੇ ਕੀਤਾ...

ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਇ. ਡਾ ਜਸਵਿੰਦਰ ਸਿੰਘ ਨੇ ਟੀਕਾ ਲਗਵਾਕੇ ਕੀਤਾ ਸ਼ੁਰੂਆਤ

ਹੁਸ਼ਿਆਰਪੁਰ 21 ਜਨਵਰੀ: ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੋਵਿਡ -19 ਟੀਕਾਕਰਨ ਦੀ ਸ਼ੁਰੂਆਤ ਮੋਕੇ ਜਿਲਾ ਹਸਪਤਾਲ ਦੇ ਇ. ਡਾ ਜਸਵਿੰਦਰ ਸਿੰਘ ਵੱਲੋ ਆਪਣਾ ਟੀਕਾਕਰਨ ਕਰਵਾਉਣ ਨਾਲ ਹੋਈ । ਇਸ ਮੋਕੇ ਸਿਵਲ ਹਸਪਤਾਲ ਦੇ ਡਾਕਟਰ , ਪੈਰਾ ਮੈਡੀਕਲ ਸਟਾਫ ਅਤੇ ਸਫਾਈ ਕਰਮਚਾਰੀਆਂ ਵੱਲੋ ਆਪਣਾ ਟੀਕਾਕਰਨ ਕਰਵਾਇਆ ਗਿਆ।

Advertisements

ਇਸ ਟੀਕਾਕਰਨ ਵਾਰੇ ਜਾਣਕਾਰੀ ਦਿੰਦੇ ਹੋਏ ਜਿਲਾੰ ਟੀਕਾਕਰਨ ਡਾ ਸੀਮਾ ਗਰਗ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਕੋਵਿਡ 19 ਟੀਕਾਕਰਨ ਸਿਹਤ ਸੰਸਥਾਵਾਂ ਤੇ ਆਫ ਲਾਇਨ ਕੀਤਾ ਜਾ ਰਿਹਾ ਹੈ  ਅਤੇ ਪਹਿਲਾੰ ਤੋ ਰਜਿਸਟਿਡ ਸਿਹਤ ਕਾਮਿਆ ਦੇ ਮੋਬਾਇਲ ਨੰਬਰ ਅਤੇ ਪਹਿਚਾਣ ਪੱਤਰ ਨਾਲ ਮਿਲਾਨ ਤੇ ਟੀਕਾਕਰਨ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਟੀਕਾਕਰਨ ਦੇ ਚੋਥੇ ਦਿਨ ਖਬਰ ਲਿਖੇ ਜਾਣ ਤੱਕ ਅੱਜ ਦਿਨ 378 ਲਾਭ ਪਾਤਰੀਆ ਨੇ ਟੀਕਾਕਰਨ ਕਰਵਾਇਆ। 

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੌਡੀਕਲ ਅਫਸਰ ਇ. ਡਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ  ਵਿੱਚ ਭਾਰਤ ਸਰਕਾਰ ਦੀਆ ਹਦਾਇਤਾ ਮੁਤਾਬਿਕ ਵੈਕਸੀਨੇਸ਼ਨ ਸੈਟਰ ਬਣਾਇਆ ਗਿਆ ਹੈ ਅਤੇ ਲਾਭ ਪਾਤਰੀਆਂ ਨੂੰ ਟੀਕਾਲਗਾਉਣ ਉਪਰੰਤ 30 ਮਿੰਟ ਲਈ ਡਾਕਟਰੀ ਟੀਮ ਦੀ ਦੇਖ ਰੇਖ ਹੇਠ ਰੱਖਿਆ ਜਾਦਾ ਹੈ । ਉਹਨਾਂ ਕਿਹਾ ਇਹ ਟੀਕਾ ਬਿਲਕੁਲ ਸੁਰੱਖਿਆਤ ਹੈ ਅਤੇ ਸਿਹਤ ਕਾਮਿਆ ਨੂੰ ਇਹ ਟੀਕਾ ਬਿਨਾ ਕਿਸੇ ਡਰ ਤੋ ਲਗਵਾਉਣਾ ਚਾਹੀਦਾ ਹੈ । ਇਸ ਮੋਕੇ ਕਲਵੰਤ ਕੋਰ , ਅਨੀਤਾ ਲੁਥਰਾਂ ਮਨਦੀਪ ਸੈਣੀ  ਮੰਜੂ, ਤੇ ਅਮਰਜੀਤ ਸਿੰਘ  ਨੇ ਬਤੋਰ ਵੈਕਸੀਨੇਟਰ ਅਤੇ ਸ੍ਰੀ ਜੈ ਕੁਮਾਰ ਡੈਟਾਐਟਰੀ ਉਪਰੇਟਰ ਵੱਜੋ  ਸੇਵੇਵਾ ਨਿਭਾਈਆ । ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ , ਡਾ ਸ਼ਿਪਰਾ ਧੀਮਾਨ , ਡਾ ਖੁਸ਼ਵੀਰ , ਮਾਸਮੀਡੀਆ ਅਫਸਰ ਪਰਸ਼ੋਤਮ ਲਾਲ  ਚੀਫ  ਫਾਰਮੇਸੀ ਅਫਸਰ ਜਤਿੰਦਰਪਾਲ ਸਿੰਘ , ਕੋਲਡ ਚੈਨ ਅਫਸਰ ਪ੍ਰਦੀਪ ਕੁਮਾਰ , ਸਿਸਟਰ ਰੂਬੀ , ਜਸਬੀਰ ਕੋਰ ਨਰਸਿੰਗਸਿਸਟਰ ਤੋ ਹੋਰ ਪੈਰਾਮੈਡੀਕਲ ਸਟਾਫ ਨੇ ਟੀਕਾਕਰਨ ਕਰਵਾਇਆ । 

LEAVE A REPLY

Please enter your comment!
Please enter your name here