ਸੌਰਵ ਸ਼ਰਮਾ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਭਾਜਪਾ ਵਿੱਚ ਸ਼ਾਮਲ, ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਪਾਰਟੀ ਵਿੱਚ ਕੀਤਾ ਸ਼ਾਮਲ

ਤਲਵਾੜਾ (ਪ੍ਰਵੀਨ ਸੋਹਲ): ਅੱਜ ਤਲਵਾੜਾ ਦੇਹਾਤੀ ਮੰਡਲ ਦੀ ਇਕ ਬੈਠਕ ਮੰਡਲ ਜਨਰਲ ਸੈਕਟਰੀ ਪੁਸ਼ਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।ਇਸ ਮੌਕੇ ਕਾਂਗਰਸ ਨੂੰ ਓਦੋ ਵੱਡਾ ਝਟਕਾ ਲੱਗਾ ਜਦੋਂ ਤੁੰਗ ਵਾਸੀ ਸੌਰਵ ਸ਼ਰਮਾ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ। ਸੌਰਵ ਸ਼ਰਮਾ ਜੀ ਦੇ ਨਾਲ ਗੌਰਵ ਸ਼ਰਮਾ,ਅਸ਼ਵਾਨੀ ਕੁਮਾਰ,ਰਾਮ ਪ੍ਰਸ਼ਾਦ,ਸੂਰਜ ਸ਼ਰਮਾ,ਰਿਸ਼ੀ ਸ਼ਰਮਾ ਸ਼ਸ਼ੀ ਬਾਲਾ ਸੁਚੇਤਾ ਸ਼ਰਮਾ,ਪਵਨ ਕੁਮਾਰ,ਸੁਖਦੇਵ,ਸੁਮਨ,ਨਮੰਨਦੀਪ ਆਦਿ ਭਾਜਪਾ ਵਿਚ ਸ਼ਾਮਲ ਹੋਏ।

Advertisements

ਇਸ ਮੌਕੇ ਜਿਲਾ ਪ੍ਰਧਾਨ ਸੰਜੀਵ ਮਾਨਹਾਸ ਨੇ ਸਰੋਪਾ ਪਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਦੇ ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਹਿਤ ਨੀਤੀਆਂ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਪਾਰਟੀ ਨਾਲ਼ ਜੁੜ ਰਹੇ ਹਨ।ਉਨ੍ਹਾਂ ਕਿਹਾ ਕਿ ਸੌਰਵ ਜੀ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਹੈ ਇਹਨਾਂ ਦਾ ਪਾਰਟੀ ਦੇ ਅੰਦਰ ਪੁਰਾ ਮਾਨ ਸਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਲਵਾੜਾ ਬਲੌਕ ਦੀਆਂ ਪੰਚਾਇਤਾਂ ਨੂੰ ਸੈਂਟਰ ਸਰਕਾਰ ਵਲੋਂ ਵਿੱਤ ਕਮਿਸ਼ਨ ਗ੍ਰਾੰਟ ਦੇ ਤਹਿਤ 8 ਕਰੋੜ 51 ਲੱਖ 32 ਹਾਜਰ 42 ਰੁਪਏ ਆਨਲਾਈਨ ਪੰਚਾਇਤਾਂ ਦੇ ਅਕਾਊਂਟ ਵਿਚ ਪਾਏ ਜਾ ਚੁਕੇ ਹਨ ਅਤੇ ਕੇਂਦਰ ਵੱਲੋਂ ਜਲਦੀ ਹੀ ਇਕ ਕਿਸ਼ਤ ਹੋਰ ਮਿਲਣ ਵਾਲੀ ਹੈ। ਮਿਨਹਾਸ ਨੇ ਕਿਹਾ ਕ ਪਿੰਡਾ ਦੇ ਵਿਕਾਸ ਲਈ ਮੋਦੀ ਸਰਕਾਰ ਆਪਣੀਆਂ ਪੰਚਾਇਤਾਂ ਨੂੰ ਆਤਮਨਿਰਭਰ ਬਣਾਉਣ ਲਈ ਆਨਲਾਈਨ ਗਰਾਂਟਾਂ ਸਿਧੇ ਪੰਚਾਇਤ ਦੇ ਅਕਾਊਂਟ ਵਿਚ ਪਾ ਰਹੀ ਹੈ।

ਊਨਾ ਕਿਹਾ ਕੇ ਮੋਦੀ ਸਰਕਾਰ ਵਿਕਾਸ ਦੇ ਕੰਮਾਂ ਦੇ ਨਾਲ਼ ਨਾਲ ਹਰ ਵਰਗ ਲਈ ਚਿੰਤਿਤ ਹੈ। ਸੰਜੀਵ ਮਾਨਹਾਸ ਨੇ ਕਿਹਾ ਕਿ ਜਨਤਾ ਖੁਦ ਹੀ ਸੂਝਵਾਨ ਹੈ।ਝੂਠ ਬੋਲ ਕੇ ਜਨਤਾ ਨੂੰ ਗੁਮਰਾਹ ਲੰਬੇ ਸਮੇਂ ਲਈ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਡਾ ਸੁਵਾਸ਼ ਸਿੰਘ,ਵਿਪਨ ਠਾਕੁਰ,ਅਸ਼ੋਕ ਸਬਰਪਾਲ ,ਦਲਜੀਤ ਸਿੰਘ ਜੀਤੂ,ਪੁਸ਼ਪਿੰਦਰ ਸਿੰਘ,ਰਜੇਸ਼ ਸ਼ਰਮਾ ਆਦਿ ਭਾਜਪਾ ਵਰਕਰ ਹਾਜਿਰ ਸਨ।

LEAVE A REPLY

Please enter your comment!
Please enter your name here