ਅੱਗ ਲੱਗਣ ਦੇ ਧੂੰਏ ਨਾਲ ਵਾਪਰਿਆ ਹਾਦਸਾ, ਹਾਦਸਾਗ੍ਰਸਤ ਹੋਏ ਵਾਹਨ

ਭੋਗਪੁਰ(ਦ ਸਟੈਲਰ ਨਿਊਜ਼ )ਰਿਪੋਰਟ- ਅਭਿਸ਼ੇਕ ਕੁਮਾਰ। ਜੀ. ਟੀ. ਰੋਡ ‘ਤੇ ਪਿੰਡ ਸੱਧਾ ਚੱਕ ਤੇ ਪਚਰੰਗਾ ਵਿਚਕਾਰ ਹੋਏ ਹਾਦਸੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਕਿਉਂਕਿ ਹਾਦਸਾ ਨੈਸ਼ਨਲ ਹਾਈਵੇ ਅਤੇ ਰੇਲਵੇ ਲਾਇਨਾਂ ਦੇ ਵਿਚਕਾਰ ਖਤਾਨਾ ਵਿਚ ਲੱਗੀ ਅੱਗ ਕਾਰਨ ਵਾਪਰਿਆ ਮੌਕੇ ‘ਤੇ ਹਾਜਰ ਲੋਕਾਂ ਨੇ ਦੱਸਿਆ ਕਿ ਰੇਲਵੇ ਲਾਈਨਾਂ ਤੇ ਜੀ.ਟੀ. ਰੋਡ ਵਿਚਕਾਰ ਵਾਲੀ ਜਗ੍ਹਾ ‘ਤੇ ਅੱਗ ਲੱਗਣ ਕਾਰਣ ਧੂਣੀ ਦੀਆਂ ਲਪਟਾਂ ਅਸਮਾਨ ਸੋਣ ਲੱਗ ਪਈਆਂ ਜਿਸ ਕਾਰਣ ਪਿਛੋਂ ਆਉਂਦੇ ਹੋਏ ਇਕ ਵਾਹਨ ਟਕਰਾ ਗਿਆ ਤੇ ਬੁਰੀ ਤਰ੍ਹਾਂ ਨੁਕਸਾਨ ਗ੍ਰਸਤ ਹੋਇਆ। ਮੌਕੇ ‘ਤੇ ਪਹੁੰਚ ਕੇ ਜਦੋਂ ਪੜਤਾਲ ਕੀਤੀ ਗਈ ਤਾਂ ਦੇਖਿਆ ਗਿਆ ਕਿ ਇਸ ਵਿਚ ਲੋੜ ਤੋਂ ਵੱਧ ਭਾਰੀ ਸਾਮਾਨ ਲੱਦਿਆ ਹੋਇਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਮੌਕੇ ‘ਤੇ ਪਹੁੰਚ ਕੇ ਚੌਂਕੀ ਇੰਚਾਰਜ ਸੁਖਜੀਤ ਸਿੰਘ ਬੈਂਸ ਅਤੇ ਹਾਈਵੇ ਪੈਟਰੋਲ ਗੱਡੀ ਨੰਬਰ 16 ਦੇ ਕਰਮਚਾਰੀਆਂ ਨੇ ਹਾਦਸਾਗ੍ਰਸਤ ਗੱਡੀ ਨੂੰ ਰੋਡ ਤੋਂ ਉਠਾ ਕੇ ਲਾਂਭੇ ਕੀਤਾ ਤੇ ਟਰੈਫਿਕ ਨੂੰ ਚਾਲੂ ਕੀਤਾ ਹਾਦਸਾਗ੍ਰਸਤ ਗੱਡੀ ਵਿਚ ਘਰੇਲੂ ਸਾਮਾਨ ਲੱਦਿਆ ਹੋਇਆ ਸੀ ਅਤੇ ਇਹ ਹਿਮਾਚਲ ਪ੍ਰਦੇਸ਼ ਤੋਂ ਜਲੰਧਰ ਜਾ ਰਿਹਾ ਸੀ।

Advertisements

ਆਮ ਤੌਰ ‘ਤੇ ਵੇਖਣ ਵਿਚ ਆਇਆ ਹੈ ਕਿ ਇਨ੍ਹੀ ਦਿਨੀਂ ਕਣਕ ਦੇ ਨਾੜ ਨੂੰ ਲਗਾਈ ਜਾਂਦੀ ਅੱਗ ਦੇ ਕਾਰਣ ਅਜਿਹੇ ਹਾਦਸੇ ਵਾਪਰਦੇ ਹਨ ਪ੍ਰੰਤੂ ਅੱਜ ਜੀ ਟੀ ਰੋਡ ਅਤੇ ਰੇਲਵੇ ਲਾਇਨਾਂ ਵਿਚਕਾਰ ਬੂਟਿਆਂ ਨੂੰ ਲੱਗੀ ਅੱਗ ਕਾਰਨ ਇਹ ਹਾਦਸਾ ਵਾਪਰਿਆ ਹੈ ਵੇਖਣ ਯੋਗ ਗੱਲ ਇਹ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਰੋਕਦੀ ਹੈ ਤਾਂ ਇਨ੍ਹਾਂ ਸਰਕਾਰੀ ਥਾਵਾ ਦੇ ਵਿਚ ਲੱਗੇ ਹੋਏ ਦਰਖਤਾਂ ਨੂੰ ਬਚਾਉਣ ਦਾ ਸਰਕਾਰ ਕੀ ਉਪਰਾਲਾ ਕਰਦੀ ਹੈ?? ਜੰਗਲਾਤ ਮਹਿਕਮਾ ਵੀ ਇਸ ਪਾਸਿਓਂ ਬਿਲਕੁਲ ਲਾਪ੍ਰਵਾਹੀ ਦਿਖਾ ਰਿਹਾ ਹੈ ਕਿਉਂਕਿ ਕਈ ਸੁੱਕੇ ਹੋਏ ਦਰਖਤ ਵੀ ਇਸ ਅੱਗ ਦੀ ਭੇਟ ਚੜ੍ਹ ਰਹੇ ਹਨ ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਲ਼ਈ ਜਿੰਮੇਵਾਰ ਕੌਣ ਹੈ??

LEAVE A REPLY

Please enter your comment!
Please enter your name here