ਜੰਗਲਾਂ ਨੂੰ ਬਚਾਉਣ ਦੇ ਲਈ ਲਾਭਦਾਇਕ ਸਿੱਧ ਹੋ ਰਹੀ ਹੈ ਪਨਕੈਂਪਾ ਯੋਜਨਾ, ਮੰਤਰੀ ਨੇ 68 ਲਾਭਪਾਤਰੀਆਂ ਨੂੰ ਦਿੱਤੇ ਗੈਸ ਕੁਨੈਕਸ਼ਨ

ਹੁਸ਼ਿਆਰਪੁਰ, 06 ਜੂਨ : ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੰਗਲਾਂ ਨੂੰ ਬਚਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਦੇ ਲਈ ਸ਼ੁਰੂ ਕੀਤੀ ਗਈ  ਪਨਕੈਂਪਾ ਯੋਜਨਾ ਕਾਫੀ ਸਹਾਈ ਸਾਬਤ ਹੋ ਰਹੀ ਹੈ। ਉਹ ਪਿੰਡ ਨਿਊ ਕਾਲੋਲੀ ਚੌਹਾਲ, ਚੌਹਾਲ, ਮੁਹੱਲਾ ਰਾਮਗੜ੍ਹ ਚੌਹਾਲ, ਨਾਰੀ ਅਤੇ ਪਿੰਡ ਸਲੇਰਨ ਦੇ 68 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਪ੍ਰਦਾਨ ਕਰਨ ਦੇ ਦੌਰਾਨ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਇਨ੍ਹਾਂ ਘਰਾਂ ਵਿੱਚ ਹੁਣ ਤੋਂ ਲਕੜੀ ਦੀ ਥਾਂ ਗੈਸ ਦਾ ਪ੍ਰਯੋਗ ਹੋਵੇਗਾ। ਉਨ੍ਹਾਂ ਕਿਹ ਕਿ ਇਨ੍ਹਾਂ ਸਾਰੇ ਪਿੰਡਾਂ ਵਿੱਚ ਪੰਚਾਇਤ ਦੀ ਮੰਗ ਅਨੁਸਾਰ ਜਿਥੇ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਅਤੇ ਇਹ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ।

Advertisements

ਕੈਬਨਿਟ ਮੰਤਰੀ ਨੇ ਦੱਸਿਆ ਕਿ ਵਣ ਵਿਭਾਗ ਦੀ ਵੁਡ ਸੇਵਿੰਗ ਕੁਕਿੰਗ ਇੰਪਲਾਈਂਸ ਸਕੀਮ (ਪਨਕੈਂਪਾ) ਤਹਿਤ ਇਹ ਕੁਨੈਕਸ਼ਨ ਦਿੱਤੇ ਗਏ ਹਨ, ਜਿਸ ਨਾਲ ਸਿਰਫ ਜੰਗਲਾਂ ਦੀ ਗੈਰ ਜ਼ਰੂਰੀ ਕਟਾਈ ਰੁਕੇਗੀ  ਬਲਕਿ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਜੋ ਕੋਈ ਵੀ ਲਾਭਪਾਤਰੀ ਸਕੀਮ ਦਾ ਲਾਭ ਲੈਣ ਤੋਂ ਰਹਿ ਗਏ ਹਨ, ਉਨ੍ਹਾਂ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ।

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੰਗਲਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਮੰਗ ਹੈ, ਜਿਸ ਦੇ ਲਈ ਪੰਜਾਬ ਸਰਕਾਰ ਦੇ ਵਣ ਵਿਭਾਗ ਵਲੋਂ ਸਮੇਂ-ਸਮੇਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ’ਤੇ ਵਣ ਮੰਡਲ ਅਫ਼ਸਰ ਅਮਨੀਤ ਸਿੰਘ, ਦਿਹਾਤੀ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਸੁਰਜੀਤ ਰਾਮ, ਬਲਾਕ ਸੱਮਤੀ ਮੈਂਬਰ ਸੁਨੀਤਾ ਦੇਵੀ, ਸਰਪੰਚ ਨਿਊ ਕਾਲੋਨੀ ਚੌਹਾਲ ਬਲਵਿੰਦਰ ਭੱਟੀ, ਸਰਪੰਚ ਚੌਹਾਲ ਜਸਵੰਤ ਸਿੰਘ, ਸਰਪੰਚ ਮੁਹੱਲਾ ਰਾਮਗੜ੍ਹ ਚੌਹਾਲ ਵੀਨਾ ਰਾਣੀ, ਸਰਪੰਚ ਨਾਰੀ ਸ਼ਕੁੰਤਲਾ, ਸਰਪੰਚ ਸਲੇਰਨ ਸੁਰਿੰਦਰ ਕੌਰ ਬੇਦੀ, ਸਾਬਕਾ ਸਰਪੰਚ ਸੰਤੋਸ਼ ਕੁਮਾਰ, ਪੰਚ ਕਮਲਾ ਦੇਵੀ, ਪੰਚ ਅਮਨਜੋਤ, ਮਨਮੋਹਨ ਸਿੰਘ ਕਪੂਰ, ਰਾਹੁਲ ਗੋਹਿਲ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here