ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਹੋਇਆ ਵਾਧਾ

petrol-price-hike-india.jpg

ਦਿੱਲੀ: ਭਾਰਤ ਵਿਚ ਅੱਜ 22 ਜੂਨ ਨੂੰ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾ ਵਿਚ ਇਕ ਵਾਰ ਫਿਰ ਤੋਂ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆ ਨੇ ਕੁਝ ਦਿਨ ਰਾਹਤ ਦੇਣ ਤੋ ਬਾਅਦ ਫਿਰ ਤੋਂ ਤੇਲ ਅਤੇ ਡੀਜ਼ਲ ਦੀਆ ਕੀਮਤਾ ਵਿਚ ਵਾਧਾ ਕਰ ਦਿਤਾ ਹੈ। ਪੈਟਰੋਲ 28 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 26 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

Advertisements

ਪਰ ਇਸਦੇ ਨਾਲ ਹੀ ਅੰਤਰਾਸ਼ਟਰੀ ਬਾਜਾਰਾਂ ਵਿਚ ਥੌੜੀ ਜਿਹੀ ਨਰਮੀ ਦੇਖਣ ਨੂੰ ਮਿਲੀ ਹੈ। ਅਜ ਦੇ ਵਾਧੇ ਤੋ ਬਾਅਦ ਰਾਜਧਾਨੀ ਦਿਲੀ ਵਿਚ ਪੈਟਰੋਲ ਦੀ ਕੀਮਤ 97.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 88.23 ਰੁਪਏ ਪ੍ਰਤੀ ਲੀਟਰ ਕਰ ਦਿਤੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਬਾਕੀ ਕਈ ਸ਼ਹਿਰਾ ਵਿਚ ਤੇਲ ਦੀ ਕੀਮਤ 100 ਰੁਪਏ ਤੋਂ ਪਾਰ ਕਰ ਗਈ ਹੈ।

LEAVE A REPLY

Please enter your comment!
Please enter your name here