
ਫਿਰੋਜਪੁਰ (ਦ ਸਟੈਲਰ ਨਿਊਜ਼)। ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਡੀਪੀਐਸ ਖਰਬੰਦਾ ਦੇ ਹੁਕਮਾ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਰੈੱਡ ਰਿਬਨ ਕੱਲਬਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜ਼ਪੁਰ ਵਿਖੇ ਕਰਵਾਏ ਗਏ। ਇਸ ਮੌਕੇ ਤੇ ਪਿਛਲੇ ਸਾਲ ਦੌਰਾਨ ਰੈੱਡ ਰਿਬਨ ਕੱਲਬਾਂ ਦੇ ਨੋਡਲ ਅਫਸਰਾਂ ਵਿਚੋਂ 05 ਬੈਸਟ ਨੋਡਲ ਅਫਸਰਾਂ ਦੀ ਚੋਣ ਵੀ ਕੀਤੀ ਗਈ ਅਤੇ ਉਨ੍ਹਾਂ ਦੇ ਕਾਲਜਾਂ ਨੂੰ ਬੈਸਟ ਰੈੱਡ ਰਿਬਨ ਕੱਲਬਾਂ ਦੇ ਐਵਾਰਡ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿਚੋਂ ਐਸ.ਬੀ.ਐਸ.ਐਸ.ਯੂ ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਅਤੇ ਨਵਦੀਪ ਕੌਰ, ਸਰਕਾਰੀ ਕਾਲਜ ਜ਼ੀਰਾ ਤੋਂ ਕੁਲਵੰਤ ਸਿੰਘ, ਸਰਕਾਰੀ ਆਈਟੀਆਈ ਲੜਕੇ ਤੋਂ ਜਗਜੀਤ ਸਿੰਘ, ਦੇਵ ਸਮਾਜ ਕਾਲਜ ਤੋਂ ਡਾ. ਆਰਤੀ ਗਰਗ ਸ਼ਾਮਲ ਸਨ। ਇਸ ਮੋਕੇ ਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਅਰੁਣ ਕੁਮਾਰ ਚੌਧਰੀ ਸਨ। ਉਨ੍ਹਾ ਇਸ ਮੌਕੇ ਬੋਲਦਿਆ ਕਿਹਾ ਕਿ ਵਿਦਿਆਰਥੀਆਂ ਨੂੰ ਜਿੰਦਗੀ ਵਿਚ ਕਾਮਯਾਬ ਹੋਣ ਲਈ ਆਪਣੇ ਟੀਚੇ ਸ਼ੁਰੂ ਤੋਂ ਹੀ ਮਿੱਥ ਕੇ ਚੱਲਣਾ ਚਾਹੀਦਾ ਹੈ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਮਨੀਤਾ ਸ਼ਾਰਦਾ ਜੀ ਨੇ ਆਪਣੇ ਬਹੁਤ ਹੀ ਸੰਖੇਪ ਤੇ ਪ੍ਰਭਾਵਸ਼ਾਲੀ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਅਤੇ ਆਏ ਹੋਏ ਮਹਿਮਾਨਾਂ ਨੂੰ ਸੰਬੋਧਿਤ ਕੀਤਾ। ਜ਼ਿਲ੍ਹਾ ਫਿਰੋਜ਼ਪੁਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਵੱਲੋਂ ਵਿਦਿਆਰਥੀਆਂ ਨਾਲ ਸ਼ਬਦਾ ਦੀ ਸਾਂਝ ਪਾਈ ਗਈ ਅਤੇ ਆਏ ਹੋਏ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।

ਜ਼ਿਲ੍ਹਾ ਪਧੱਰੀ ਮੁਕਾਬਿਲਆਂ ਵਿਚ ਪਹਿਲੇ ਨੰਬਰ ਤੇ ਕੁਇਜ ਮੁਕਾਬਲੇ ਰਹੇ ਜਿਸ ਦੇ ਵਿਸ਼ੇ ਏਡਜ ਜਾਗਰੂਕਤਾ, ਟੀਬੀ ਜਾਗਰੂਕਤਾ, ਨਸ਼ਾ ਜਾਗਰੂਕਤਾ ਅਤੇ ਖੂਨਦਾਨ ਪ੍ਰਤੀ ਜਾਗਰੂਕਤਾ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂਆਂ ਨੂੰ ਪ੍ਰਤੀ ਟੀਮ ਕਰਮਵਾਰ ਪਹਿਲਾ ਸਥਾਨ 6 ਹਜ਼ਾਰ ਰੁਪਏ, ਦੂਜਾ ਸਥਾਨ 3 ਹਜ਼ਾਰ ਰੁਪਏ ਅਤੇ ਤੀਜ਼ਾ ਸਥਾਨ 2 ਹਜ਼ਾਰ ਰੁਪਏ ਦਿੱਤਾ ਗਿਆ। ਪਹਿਲੇ ਸਥਾਨ ਤੇ ਵੈਭਵ ਕੋਹਲੀ ਅਤੇ ਭਿੰਦਰ ਕੌਰ ਐਚ.ਕੇ.ਐਲ ਕਾਲਜ ਆਫ ਨਰਸਿੰਗ ਤੋਂ, ਦੂਜੇ ਸਥਾਨ ਤੇ ਅਬਰਾਰ ਹਾਮਿਦ ਵਾਨੀ ਅਤੇ ਸਾਗਰ ਪਾਂਡਾ ਐਸ.ਬੀ.ਐਸ.ਐਸ.ਯੂ ਫਿਰੋਜ਼ਪੁਰ ਤੋਂ ਅਤੇ ਦੀਜੇ ਸਥਾਨ ਤੇ ਨੇਹਾ ਸ਼ਰਮਾ ਅਤੇ ਸ਼ਿਵਾਨੀ ਸ਼ਰਮਾ ਦੇਵ ਸਮਾਜ ਕਾਲਜ ਫਾੱਰ ਵੁਮੈਨ ਫਿਰੋਜ਼ਪੁਰ ਤੋਂ ਇਸੇ ਤਰ੍ਹਾਂ ਪੋਸਟਰ ਮੈਕਿੰਗ ਮੁਕਾਬਲਿਆਂ ਵਿਚ ਪਹਿਲੇ ਸਥਾਨ ਤੇ ਯਸ਼ਪ੍ਰੀਤ ਬਿੰਦਰਾ ਦੇਵ ਸਮਾਜ ਕਾਲਜ ਫਾੱਰ ਵੁਮੈਨ ਫਿਰੋਜ਼ਪੁਰ ਤੋਂ ਦੂਜੇ ਸਥਾਨ ਤੇ ਧਰਮ ਸਿੰਘ ਸਰਕਾਰੀ ਕਾਲਜ ਜ਼ੀਰਾ ਤੋਂ ਅਤੇ ਤੀਜੇ ਸਥਾਨ ਤੇ ਵਿੱਕੀ ਕੁਮਾਰ ਐਸ.ਬੀ.ਐਸ.ਐਸ.ਯੂ ਫਿਰੋਜ਼ਪੁਰ ਤੋਂ ਰਹੇ। ਇਸ ਤਰ੍ਹਾਂ ਸਲੋਗਨ ਰਾਈਟਿੰਗ ਮੁਕਾਬਲਿਆਂ ਵਿਚ ਅਮਨਦੀਪ ਕੌਰ ਸ਼ਹੀਦ ਉੱਧਮ ਸਿੰਘ ਪੰਜਾਬ ਯੂਨਿਵਿਰਸਿਟੀ ਕੋਂਸਟਿਚਿਊਂਟ ਕਾਲਜ ਗੁਰੂਹਰਸਹਾਏ, ਦੂਜੇ ਸਥਾਨ ਤੇ ਰਮਨ ਕੌਰ ਦੇਵ ਸਮਾਜ ਕਾਲਜ ਫਿਰੋਜ਼ਪੁਰ ਅਤੇ ਤੀਜੇ ਸਥਾਨ ਤੇ ਪ੍ਰਵੀਨ ਕੌਰ ਸਰਕਾਰੀ ਕਾਲਜ ਜ਼ੀਰਾ ਤੋਂ ਰਹੇ।
ਇਸ ਮੌਕੇ ਸਟੇਜ ਦੀ ਭੂਮਿਕਾ ਡਾ. ਪਰਮਵੀਰ ਕੌਰ ਵੱਲੋਂ ਨਿਭਾਈ ਗਈ। ਰੈੱਡ ਰਿਬਨ ਕੱਲਬ ਦੇਵ ਸਮਾਜ ਕਾਲਜ ਦੇ ਨੋਡਲ ਅਫਸਰ ਡਾ. ਆਰਤੀ ਗਰਗ ਸਾਰੇ ਸਮਾਗਮ ਦੇ ਨੋਡਲ ਅਫਸਰ ਵੀ ਸਨ। ਇਸ ਸਮਾਗਮ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ 150 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ। ਇਸ ਮੌਕੇ ਤੇ ਸ੍ਰੀ ਤਰਨਜੀਤ ਕੌਰ, ਬਲਕਾਰ ਸਿੰਘ ਆਦਿ ਹਾਜ਼ਰ ਸਨ।












