Monday, October 26, 2026
Home Hoshiarpur ਪਿੰਡ ਸਹਿਬਾਜਪੁਰ ਦਾ ਗਗਨਵੀਰ ਨਾਜ਼ਾਇਜ਼ ਅਸਲੇ ਸਮੇਤ ਕਾਬੂ

ਪਿੰਡ ਸਹਿਬਾਜਪੁਰ ਦਾ ਗਗਨਵੀਰ ਨਾਜ਼ਾਇਜ਼ ਅਸਲੇ ਸਮੇਤ ਕਾਬੂ

ਬੁੱਲੋਵਾਲ (ਦ ਸਟੈਲਰ ਨਿਊਜ਼), ਰਿਪੋਰਟ-ਅਭਿਸ਼ੇਕ ਕੁਮਾਰ। ਟਾਂਡਾ ਪੁਲਿਸ ਦੀ ਟੀਮ ਨੇ ਪਿੰਡ ਪੁਲਪੁਖਤਾ ਨਜ਼ਦੀਕ ਟਾਂਡਾ ਸ਼੍ਰੀ ਹਰਗੋਬਿੰਦਪੁਰ ਰੋਡ ‘ਤੇ ਇਕ ਨੌਜਵਾਨ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਜਸਵੀਰ ਸਿੰਘ ਦੀ ਟੀਮ ਵੱਲੋਂ ਸੂਚਨਾ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗਗਨਵੀਰ ਸਿੰਘ ਗੱਗਾ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਸਹਿਬਾਜਪੁਰ ਦੇ ਰੂਪ ‘ਚ ਹੋਈ ਹੈ।

Advertisements

ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਅਸਲਾ ਕਿਸ ਮਨਸ਼ਾ ਕਰਕੇ ਆਪਣੇ ਕੋਲ ਰੱਖਿਆ ਸੀ।

LEAVE A REPLY

Please enter your comment!
Please enter your name here