Sunday, October 18, 2026
Home National ਕਸ਼ਮੀਰ ਵਿੱਚ ਜਵਾਨਾਂ ਨੇ ਭਾਰਤ ਵਿੱਚ ਦਾਖਿਲ ਹੋ ਰਹੇ ਇੱਕ ਪਾਕਿਸਤਾਨੀ ਘੁਸਪੈਠੀਏ...

ਕਸ਼ਮੀਰ ਵਿੱਚ ਜਵਾਨਾਂ ਨੇ ਭਾਰਤ ਵਿੱਚ ਦਾਖਿਲ ਹੋ ਰਹੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਕਾਬੂ

ਦਿੱਲੀ(ਦ ਸਟੈਲਰ ਨਿਊਜ਼)। ਦੇਸ਼ ਦੇ ਸੁਰੱਖਿਆਂ ਬਲ ਦੇ ਜਵਾਨਾਂ ਵੱਲੋਂ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਿਲ ਹੋ ਰਹੇ ਇੱਕ ਨੌਜਵਾਨ ਨੂੰ ਗਿ੍ਰਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੰਗਲਵਾਰ ਸਵੇਰੇ 7 ਬਜੇ ਦੇ ਕਰੀਬ ਬਮਿਆਲ ਸੈਕਟਰ ਦੇ ਅਧੀਨ ਆਉਦੀ ਪਾਕਿ ਸਰਹੱਦ ਤੋਂ ਪਾਕਿਸਤਾਨ ਤੇ ਭਾਰਤ ਵਿੱਚ ਦਾਖਿਲ ਹੋ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਕੋਲੋਂ ਪਾਕਿਸਤਾਨ ਕਰੰਸੀ ਦੇ 10 ਰੁਪਏ ਬਰਾਮਦ ਹੋਏ ਹਨ। ਜਿਸਦੀ ਉਮਰ 30 ਕੁ ਸਾਲ ਦੇ ਕਰੀਬ ਹੈ ।

Advertisements

ਸੁਰੱਖਿਆ ਬਲ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਸ ਵਿਅਕਤੀ ਨੇ ਚਿੱਟਾਂ ਕੁੜਤਾਂ ਪਜਾਮਾਂ ਪਾਇਆ ਹੋਇਆ ਸੀ ਅਤੇ ਉਸਨੂੰ ਸੁਰੱਖਿਆਂ ਬਲਾਂ ਵੱਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਇਸ ਘੁਸਪੈਠੀਏ ਕੋਲੋਂ ਲਗਾਤਾਰ ਪੁੱਛ- ਗਿੱਛ ਜਾਰੀ ਹੈ। ਪਰ ਇਸ ਵਿਅਕਤੀ ਕੋਲੋਂ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਘੁਸਪੈਠੀਏ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਸਟੇਸ਼ਨ ਨਰੋਟ ਜੈਮਲ ਸਿੰਘ ਵਿਖੇ ਲਿਜਾਇਆ ਗਿਆ ਹੈ। ਜਲਦ ਹੀ ਇਸ ਵਿਅਕਤੀ ਨੂੰ ਪਠਾਨਕੋਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here