ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਪਿੱਛਿਓ ਮਾਰੀ ਟੱਕਰ, ਇੱਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ, 3 ਜ਼ਖਮੀ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ। ਹਰਿਆਣਾ ਦੇ ਝੱਜਰ ਜ਼ਿਲੇ ਦੇ ਬਹਾਦਰਗ਼ੜ੍ਹ ਹਾਦਸੇ ਵਿੱਚ ਇੱਕ ਵੱਡਾ ਸੜ੍ਹਕ ਹਾਦਸਾ ਹੋਇਆ ਹੈ | ਇਸ ਭਿਆਨਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ 8 ਮੈਂਬਰਾਂ ਦੀ ਮੌਕੇ ਤੇ ਮੌਤ ਹੋ ਗਈ | ਇਸ ਹਾਦਸੇ ਦੋਰਾਨ ਇੱਕ ਟਰੱਕ ਨੇ ਪਿਛਿਓ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰ ਵਿੱਚ ਸਵਾਰ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਕਾਰ ਡਰਾਇਵਰ, ਇੱਕ ਔਰਤ ਤੇ ਇੱਕ ਬੱਚੇ ਦਾ ਸਥਾਨਿਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ |

Advertisements

ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਬਹਾਦਰਗੜ੍ਹ ਦੇ ਬਡਲੀ ਅਤੇ ਫਾਰੁਖਨਗਰ ਦੇ ਵਿਚਕਾਰ ਕੇਐਮਪੀ ਐਕਸਪ੍ਰੈਸਵੇ ਹਾਈਵੇ ਉਤੇ ਵਾਪਰੀ | ਇਸ ਕਾਰ ਵਿੱਚ ਇੱਕ ਹੀ ਪਰਿਵਾਰ ਦੇ 11 ਮੈਬਰ ਸ਼ਾਮਲ ਸਨ ਜੋ ਕਿ ਗੜਗਾਉਂ ਵੱਲ ਜਾ ਰਹੇ ਸਨ | ਇਸ ਦੋਰਾਨ ਇੱਕ ਤੇਜ਼ ਰਫਤਾਰ ਟਰੱਕ ਨੇ ਪਿਛਿਓ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਕਾਰ ਸਵਾਰ 8 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ | ਦੋਸ਼ੀ ਟਰੱਕ ਡਰਾਈਵਰ ਜੋ ਕਿ ਮੌਕੇ ਤੇ ਹੀ ਫਰਾਰ ਹੋ ਗਿਆ | ਪੁਲਿਸ ਵੱਲੋ ਇਸ ਦੋਸ਼ੀ ਦੀ ਗਿ੍ਫਤਾਰੀ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |

LEAVE A REPLY

Please enter your comment!
Please enter your name here