ਸਿੱਖਿਆ ਵਿਭਾਗ ਵਲੋਂ ਕਰਵਾਏ ਮੁਕਾਬਲਿਆਂ ਵਿਚ ਗੁਰਲੀਨ ਕੌਰ ਜਿਲਾ ਕਪੂਰਥਲਾ ਵਿਚ ਫ੍ਰਸਟ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਗੁਰਲੀਨ ਕੌਰ ਨੇ ਜਿਲਾ ਕਪੂਰਥਲਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।

Advertisements

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਣ ਕਲਾਂ ਦੀ 12ਵੀਂ ਜਮਾਤ ਦੀ ਵਿਦਿਆਰਥੀ ਗੁਰਲੀਨ ਕੌਰ ਨੇ ਭਾਸ਼ਣ, ਪੋਸਟਰ ਮੈਕਿੰਗ ਅਤੇ ਕੰਪਿਊਟਰ ਪੀ.ਪੀ.ਟੀ ਮੁਕਾਬਲੇ, ਵਿਚ ਜਿਲਾ ਕਪੂਰਥਲਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਵਿਦਿਆਰਥੀ ਨੂੰ ਜਿਲਾ ਸਿੱਖਿਆ ਅਫਸਰ ਵਲੋਂ 7000 ਰੁਪਏ ਦਾ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਲੀਨ ਕੌਰ ਦੀ ਇਸ ਉਪਲਭਦੀ ਤੇ ਸਕੂਲ ਇੰਚਾਰਜ ਨਰਿੰਦਰ ਔਜਲਾ, ਬਲਵਿੰਦਰ ਕੌਰ, ਪਵਨਜੀਤ ਕੌਰ, ਮੋਨਿਕਾ, ਰਾਜੇਸ਼ ਕੁਮਾਰ, ਪਵਿੱਤਰ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਨੇ ਸਕੂਲ ਵਿਚ ਉਸਨੂੰ ਮੁਮੈਂਟੋ ਨਾਲ ਸਨਮਾਨਿਤ ਕੀਤਾ।

LEAVE A REPLY

Please enter your comment!
Please enter your name here