Friday, October 30, 2026
Home Punjab ਜੇ ਸਰਕਾਰ ਆਈ ਤਾਂ ਪੰਜਾਬ ਦੀ ਹਰ ਸੜਕ ‘ਤੇ ਚਲਾਵਾਂਗੇ ਪੰਜਾਬ ਰੋਡਵੇਜ...

ਜੇ ਸਰਕਾਰ ਆਈ ਤਾਂ ਪੰਜਾਬ ਦੀ ਹਰ ਸੜਕ ‘ਤੇ ਚਲਾਵਾਂਗੇ ਪੰਜਾਬ ਰੋਡਵੇਜ ਦੀ ਬੱਸ: ਰਾਜਾ ਵੜਿੰਗ

ਜਲੰਧਰ (ਦ ਸਟੈਲਰ ਨਿਊਜ਼) ਰਿਪੋਰਟ: ਅਭਿਸ਼ੇਕ ਕੁਮਾਰ। ਲੋਕ ਗਾਇਕ ਮੁਹੰਮਦ ਸਦੀਕ ਵੱਲੋਂ 80 ਦੇ ਦਹਾਕੇ ‘ਚ ਗਾਇਆ ਗੀਤ ‘ਆ ਗਈ ਰੋਡਵੇਜ ਦੀ ਲਾਰੀ ਨਾ ਕੋਈ ਬੂਹਾ ਨਾ ਕੋਈ ਬਾਰੀ’, ਅੱਜ ਵੀ ਸਰਕਾਰੀ ਟਰਾਂਸਪੋਰਟ ਤੇ ਢੁੱਕਦਾ ਹੈ ਪਰ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਮਹਿਕਮੇ ਦੇ ਸੁਧਾਰ ਲਈ ਇਨ੍ਹੀ ਦਿਨੀਂ ਆਪਣੀਆਂ ਗਤੀਵਿਧੀਆਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਕਦੇ ਉਹ ਬਾਦਲਾਂ ਸਮੇਤ ਪ੍ਰਾਈਵੇਟ ਟਰਾਂਪੋਰਟਰਾਂ ਦੀਆਂ ਬੱਸਾਂ ਘੇਰਦੇ ਹਨ ਤੇ ਕਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚ ਜਾਂਦੇ ਹਨ।

Advertisements

ਰਾਜਾ ਵੜਿੰਗ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਆਉਣ ਨਾਲ ਜਿੱਥੇ ਰੋਡਵੇਜ ਦੇ ਘਾਟੇ ਨੂੰ ਰਾਹਤ ਮਿਲੀ ਹੈ ਉੱਥੇ ਉਨ੍ਹਾਂ ਵੱਡੇ ਘਰਾਣਿਆਂ ਵੱਲੋਂ ਕੀਤੀ ਜਾਂਦੀ ਚੋਰੀ ਨੂੰ ਵੀ ਠੱਲ੍ਹ ਪਾਈ ਹੈ। ਮੰਤਰੀ ਜੀ ਦਾ ਮੰਨਣਾ ਹੈ ਕਿ ਕੈਪਟਨ ਦੀ ਬਾਦਲਾਂ ਨਾਲ ਮਿਲੀਭੁਗਤ ਕਾਰਨ ਉਹ ਪਹਿਲੇ ਸਮੇਂ ‘ਚ ਵਾਅਦੇ ਵਫਾ ਨਹੀਂ ਕਰ ਪਾਏ ਜਿਸ ਲਈ ਉਹ ਮਾਫੀ ਵੀ ਮੰਗਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਇੱਕ ਵਾਰ ਹੋਰ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦੇ ਦਿੱਤਾ ਤਾਂ ਉਹ ਕਾਲਾਬਾਜਾਰੀ ਬੰਦ ਕਰਕੇ ਪੰਜਾਬ ਦੀ ਹਰ ਸੜਕ ‘ਤੇ ਪੰਜਾਬ ਰੋਡਵੇਜ ਚੱਲਦੀ ਕਰ ਦੇਣਗੇ ਤੇ ਨਾਲ ਹੀ ਸਰਕਾਰੀ ਟਰਾਂਪੋਰਟ ਦੀ ਟੁੱਟੀ-ਭੱਜੀ ਲਾਰੀ ਵਾਲੀ ਧਾਰਨਾ ਵੀ ਤੋੜ ਦੇਣਗੇ।

LEAVE A REPLY

Please enter your comment!
Please enter your name here