Thursday, October 29, 2026
Home National ਮੁੰਬਈ ਵਿੱਚ 20 ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ, 2 ਦੀ ਮੌਤ, 15...

ਮੁੰਬਈ ਵਿੱਚ 20 ਮੰਜ਼ਿਲਾਂ ਇਮਾਰਤ ਨੂੰ ਲੱਗੀ ਅੱਗ, 2 ਦੀ ਮੌਤ, 15 ਜ਼ਖਮੀ

ਮੁੰਬਈ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮੁੰਬਈ ਦੇ ਤਾੜਦੇਵ ਇਲਾਕੇ ਦੀ ਇੱਕ 20 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਨਾਲ ਅਫਰਾ-ਤਫਰੀ ਮਚ ਗਈ। ਹਾਦਸੇ ‘ਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3 ਲੋਕ ਗੰਭੀਰ ਜ਼ਖਮੀ ਹਨ। ਫਿਲਹਾਲ 15 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੈਵਲ 4 ਭਾਵ ਭਿਆਨਕ ਅੱਗ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਅੱਗ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਪਹੁੰਚ ਗਈਆਂ ਹਨ।

Advertisements

ਇਸ ਤੋਂ ਇਲਾਵਾ 5 ਐਂਬੂਲੈਂਸ ਵੀ ਮੌਕੇ ‘ਤੇ ਮੌਜੂਦ ਹਨ। ਫਾਇਰ ਫਾਈਟਰਜ਼ ਲਗਾਤਾਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਸਾਢੇ ਸੱਤ ਵਜੇ ਅੱਗ ਲੱਗੀ , ਜਿਸ ਇਮਾਰਤ ਵਿੱਚ ਅੱਗ ਲੱਗੀ ਹੈ, ਉਹ 20 ਮੰਜ਼ਿਲਾ ਹੈ। ਉੱਥੇ ਹੀ ਘਟਨਾ ਬਾਰੇ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਰਾਹਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ।

LEAVE A REPLY

Please enter your comment!
Please enter your name here