
ਕਪੂਰਥਲਾ(ਦ ਸਟੈਲਰ ਨਿਊਜ਼),ਰਿਪੋਰਟ- ਗੌਰਵ ਮੜੀਆ। ਬੇਗੋਵਾਲ ਥਾਣੇ ਚ ਤਾਇਨਾਤ ਏਐਸਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਏਐਸਆਈ ਚੰਨਣ ਸਿੰਘ ਵਾਸੀ ਪਿੰਡ ਸੱਲਣ ਟਾਂਡਾ ਹੁਸ਼ਿਆਰਪੁਰ ਵਜੋਂ ਹੋਈ ਹੈ। ਮ੍ਰਿਤਕ ਬੇਗੋਵਾਲ ਥਾਣੇ ਵਿੱਚ ਤਾਇਨਾਤ ਸੀ। ਵੀਰਵਾਰ ਸ਼ਾਮ ਨੂੰ ਉਸਨੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ। ਸਾਥੀਆਂ ਨੇ ਉਸਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ।

ਡਿਊਟੀ ਡਾਕਟਰ ਨੇ ਹਾਲਤ ਚਿੰਤਾਜਨਕ ਦੱਸੀ ਹੈ। ਪਰਿਵਾਰ ਵਾਲੇ ਉਸ ਨੂੰ ਜਲੰਧਰ ਦੇ ਆਕਸਫੋਰਡ ਹਸਪਤਾਲ ਲੈ ਗਏ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਐਸਐਚਓ ਬੇਗੋਵਾਲ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਦੋਵੇਂ ਲੜਕੇ ਕੈਨੇਡਾ ਵਿੱਚ ਸੈਟਲ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।












