ਪੰਜਾਬ ਵਾਲਿਓ ਤੁਸੀਂ ਕਮਾਲ ਕਰ ਦਿੱਤਾ, ਕੇਜਰੀਵਾਲ ਨੇ ਕਾਲਾ ਅੰਗਰੇਜ਼ ਤੇ ਅੱਤਵਾਦੀ ਕਹਿਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ- ਪੰਜਾਬ ਵਾਲਿਓ ਤੁਸੀਂ ਕਮਾਲ ਕਰ ਦਿੱਤਾ, ਵੱਡੀਆਂ-ਵੱਡੀਆਂ ਕੁਰਸੀਆਂ ਹਿਲਾ ਦਿੱਤੀਆਂ। ਇਸ ਮੌਕੇ ਉਹਨਾਂ ਕਿਹਾ ਕਿ ਬਾਦਲ ਹਾਰ ਗਏ, ਮਜੀਠੀਆ, ਸਿੱਧੂ ਤੇ ਚਰਨਜੀਤ ਚੰਨੀ ਨੂੰ ਵੀ ਹਰਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇੰਕਲਾਬ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਹ ਧਿਰਾਂ ਪਿਛਲੇ 70 ਸਾਲਾਂ ਤੋਂ ਦੇਸ਼ ਨੂੰ ਲੁੱਟ ਰਹੀਆਂ ਹਨ।

Advertisements

ਪਰ ਤੁਸੀਂ ਇਸ ਵਾਰ ਕਮਾਲ ਕਰ ਵਿਖਾਇਆ ਹੈ। ਇਸ ਮੌਕੇ ਕੇਜਰੀਵਾਲ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਸਾਂਧਦੇ ਹੋਏ ਕਿਹਾ ਕਿ ਮੈਂਨੂੰ (ਵਿਰੋਧੀ) ਮੈਨੂੰ ਅੱਤਵਾਦੀ ਆਖਦੇ ਸਨ, ਪਰ ਤੁਸੀਂ ਵਿਖਾ ਦਿੱਤਾ ਕਿ ਅੱਤਵਾਦੀ ਕੌਣ ਹਨ। ਉਨ੍ਹਾਂ ਕਿਹਾ ਕਿ ਇਕ ਅਜਿਹਾ ਭਾਰਤ ਬਣਾਵਾਂਗੇ, ਜਿਥੇ ਸਾਡੀਆਂ ਧੀਆਂ ਭੈਣਾ ਸੁਰੱਖਿਅਤ ਹੋਣ, ਸਿੱਖਿਆ ਦਾ ਮੌਕਾ ਮਿਲੇ, ਬਾਹਰਲੇ ਦੇਸ਼ਾਂ ਵਿਚ ਜਾਣਾ ਨਹੀਂ ਪਵੇਗਾ। ਕੇਜਰੀਵਾਲ ਨੇ ਕਿਹਾ ਹੈ ਕਿ ਮੈਨੂੰ ਇਹ ਲੋਕ ਕਾਲਾ ਅੰਗਰੇਜ਼, ਅੱਤਵਾਦੀ ਆਖਦੇ ਸਨ ਪਰ ਤੁਸੀਂ ਹੁਣ ਅਜਿਹੇ ਲੋਕਾਂ ਨੂੰ ਜਵਾਬ ਦੇ ਦਿੱਤਾ ਹੈ। ਹੁਣ ਵਿਕਾਸ ਦੀ ਹਨੇਰੀ ਚੱਲੇਗੀ। ਲੋਕਾਂ ਦੀ ਸਰਕਾਰ ਹੋਵੇਗੀ।

LEAVE A REPLY

Please enter your comment!
Please enter your name here