ਮਾਨ ਸਰਕਾਰ ਨੇ ਸੂਬੇ ਲਈ ਕੀਤੇ ਵੱਡੇ ਐਲਾਨ, ਦੇਖੋ ਲਿਸਟ

ਚੰਡੀਗੜ੍ਹ : (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਮੁੱਖ-ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਲਈ ਵੱਡੇ ਰਾਹਤ ਭਰੇ ਐਲਾਨ ਕੀਤੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਇਹਨਾਂ ਐਲਾਨਾਂ ਵਿੱਚ ਮੁੱਖ ਤੌਰ ਤੇ 300 ਯੂਨਿਟ ਬਿਜਲੀ ਮੁਆਫ ਕਰਨ, ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ, ਤੇ ਨਸ਼ਾ ਤੇ ਰੇਤ ਮਾਫੀਆਂ ਆਦਿ ਖਤਮ ਕਰਨਾ ਹੈ। ਦੇਖੋ ਲਿਸਟ:

Advertisements

1)ਸੂਬੇ ਦੇ ਹਰੇਕ ਨਾਗਰਿਕ ਨੂੰ ਜਾਰੀ ਕੀਤਾ ਜਾਵੇਗਾ ਹੈਲਥ ਕਾਰਡ

2)ਸੂਬੇ ਦੇ 16000 ਪਿੰਡ ਅਤੇ ਵਾਰਡ ਕਲੀਨਿਕ ਕੀਤੇ ਜਾਣਗੇ ਸਥਾਪਤ

3)ਆਊਟਸੋਰਸ ਅਤੇ ਠੇਕਾ ਅਧਿਆਪਕ ਕੀਤੇ ਜਾਣਗੇ ਰੈਗੂਲਰ

4)ਅਧਿਆਪਕਾਂ ਦੀਆਂ ਖਾਲ੍ਹੀ ਅਸਾਮੀਆਂ ਰੈਗੂਲਰ ਅਧਾਰ ‘ਤੇ ਭਰੀਆਂ ਜਾਣਗੀਆਂ

5)ਅਧਿਆਪਕਾਂ ਕੋਲੋਂ ਨਹੀਂ ਲਿਆ ਜਾਵੇਗਾ ਗੈਰ-ਅਧਿਆਪਕੀ ਕੰਮ

6)ਅਧਿਆਪਕਾਂ ਦੀ ਪਾਰਦਰਸ਼ੀ ਬਦਲੀ ਨੀਤੀ ਬਣੇਗੀ

7)ਅਧਿਆਪਕਾਂ ਲ਼ਈ ਕੈਸ਼ਲੈਸ ਮੈਡੀਕਲ ਸਹੂਲਤ ਕੀਤੀ ਜਾਵੇਗੀ ਸ਼ੁਰੂ

8)300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ

9)ਘਰੇਲੂ ਬਿਜਲੀ ਕੁਨੈਕਸ਼ਨਾਂ ਦੇ ਬਕਾਏ ਮੁਆਫ ਕਰਕੇ ਕੱਟੇ ਕੁਨੈਕਸ਼ਨ ਕੀਤੇ ਜਾਣਗੇ ਬਹਾਲ

10)ਹਰੇਕ ਕਿਸਾਨ ਨੂੰ ਮਿਲੇਗਾ ਭੌ ਸਿਹਤ ਕਾਰਡ

11)ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਣ ਦਾ ਐਲਾਨ

12)ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਕੀਤੇ ਜਾਣਗੇ ਵੱਡੇ ਸੁਧਾਰ

13)ਰੁਜ਼ਗਾਰ ਅਤੇ ਕਾਰੋਬਾਰ ਦੇ ਵਿਸ਼ਾਲ ਮੌਕੇ ਪੈਦਾ ਕਰਨ ਦਾ ਕੀਤਾ ਐਲਾਨ

14)ਉਤਯੋਗਪਤੀਆਂ ਦੀ ਭਲਾਈ ਲਈ ਬਣਾਇਆ ਜਾਵੇਗਾ ਵਿਸ਼ੇਸ਼ ਕਮਿਸ਼ਨ

15)ਇੰਸਪੈਕਟਰੀ ਰਾਜ ਖਤਮ ਕਰਨ ਦਾ ਐਲਾਨ

16)ਜਲੰਧਰ ਵਿਖੇ ਕੌਮਾਂਤਰੀ ਹਵਾਈ ਅੱਡਾ ਬਣਾਉਣ ਦਾ ਐਲਾਨ

17)ਸੂਬੇ ਵਿਚ ਡੋਰਸਟੈਪ ਡਿਲੀਵਰੀ ਸਰਵਸਿਜ਼ ਹੋਵੇਗੀ ਸ਼ੁਰੂ

18)ਮਹਿਲਾਵਾਂ ਨੂੰ ਹਰੇਕ ਮਹੀਨੇ 1000 ਰੁਪਏ ਦੇਣ ਦਾ ਐਲਾਨ

19)ਬੇਅਦਬੀ, ਬੰਬ ਧਮਾਕਿਆਂ, ਗੈਂਗਸਟਰਾਂ ਦੇ ਮਾਮਲਿਆਂ ਦੀ ਹੋਵੇਗੀ ਜਾਂਚ

20)ਵੀਆਈਪੀ ਕਲਚਰ ਹੋਵੇਗਾ ਬੰਦ

21)ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦੀ ਤਨਖਾਹ ਅਤੇ ਪ੍ਰੋਤਸਾਹਨ ਰਾਸ਼ੀ ਕੀਤੀ ਜਾਵੇਗੀ ਦੁੱਗਣੀ

22)ਟਰਾਂਸਪੋਰਟ ਸੈਕਟਰ ਲਈ ਬਣੇਗਾ ਕਮਿਸ਼ਨ

23)ਸੂਬੇ ਸਿਰ ਚੜ੍ਹੇ 3.50 ਲੱਖ ਕਰੋੜ ਰੁਪਏ ਦੇ ਕਰਜ਼ੇ ਉਪਰ ਪ੍ਰਗਟ ਕੀਤੀ ਚਿੰਤਾ

LEAVE A REPLY

Please enter your comment!
Please enter your name here