
ਮਾਹਿਲਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰਾਜ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ ਐੱਚ ਸੀ ਹਾਰਟਾ ਬਡਲਾ ਦੀ ਦੇਖ ਰੇਖ ਵਿੱਚ ਸੀਐਚਸੀ ਹਾਰਟਾ ਬਡਲਾ ਵਿਖੇ ਸਿਹਤ ਮੇਲਾ ਲਗਾਇਆ ਗਿਆ।

ਜਿਸ ਵਿਚ ਸੰਤ ਬਾਬਾ ਜਸਵੰਤ ਸਿੰਘ ਜੀ ਖੇੜਾ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰਕੇ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਫ੍ਰੀ ਐਨਕਾਂ ਵੀ ਵੰਡੀਆਂ ਗਈਆਂ। ਮੇਲੇ ਦੌਰਾਨ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ। ਮੇਲੇ ਵਿਚ ਮਾਵਾਂ ਅਤੇ ਬੱਚਿਆਂ ਦੀ ਸਿਹਤ ਦੀ ਜਾਂਚ ਦੰਦਾਂ ਅਤੇ ਅੱਖਾਂ ਦੀ ਮੁਫ਼ਤ ਜਾਂਚ ਮੁਫਤ ਆਯੁਰਵੈਦਿਕ ਸਲਾਹ ਮਸ਼ਵਰਾ ਕੋਵਿਡ 19, ਹਾਈਪਰਟੈਂਸ਼ਨ, ਡਾਇਬਿਟੀਜ਼, ਕੈਂਸਰ ਦੀ ਜਾਂਚ ਤੋਂ ਇਲਾਵਾ ਮਲੇਰੀਆ ਡੇਂਗੂ ਅਤੇ ਚਿਕਨਗੁਨੀਆ, ਨਿਊਟ੍ਰੀਸ਼ਨ, ਏਡਜ਼, ਟੀ ਬੀ ਲੈਪਰੋਸੀ ਅਤੇ ਤੰਬਾਕੂ ਨਾਲ ਹੋਣ ਵਾਲੀਆਂ ਬੀਮਾਰੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਡਾ ਰਾਜ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਕੈਂਪ ਦੌਰਾਨ ਲਗਪਗ ਗਿਆਰਾਂ ਸੌ ਬਿਆਸੀ ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾ ਰਾਜ ਕੁਮਾਰ ਨੇ ਸਰੀਰਕ ਤੰਦਰੁਸਤੀ ਦੇ ਲਈ ਰੋਜ਼ਾਨਾ ਸੈਰ ਅਤੇ ਕਸਰਤ ਕਰਨ ਲਈ ਕਿਹਾ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੀ ਜ਼ਰੂਰੀ ਹੈ।
ਡਾ. ਰਾਜ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਚਾਹੁੰਦੀ ਹੈ ਕਿ ਲੋਕ ਤੰਦਰੁਸਤ ਹੋਣ ਇਸ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਮੁਫਤ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦਾ ਨੇਡ਼ੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਫ਼ਾਇਦਾ ਲਿਆ ਜਾ ਸਕਦਾ ਹੈ। ਪੰਜਾਬ ਰੰਗ ਮੰਚ ਨਾਟਕ ਮੰਡਲੀ ਵੱਲੋਂ ਏਡਜ਼ ਜਾਗਰੂਕਤਾ ਲਈ ਨਾਟਕ ਦਾ ਮੰਚਨ ਵੀ ਕੀਤਾ ਗਿਆ। ਇਸ ਮੌਕੇ ਤੇ ਡਾ ਮਨਦੀਪ ਕੌਰ, ਡਾ ਰਾਜਵਿੰਦਰ ਕੌਰ, ਡਾ ਸਾਹਿਲਦੀਪ ਸੱਲਣ, ਡਾ ਰਿਤਿਕਾ, ਡਾ ਸੰਦੀਪ ਕੁਮਾਰ ਡੁਮਾਣਾ, ਡਾ ਸਰਬਜੀਤ ਸਿੰਘ, ਡਾ ਬਲਜੀਤ ਕੌਰ, ਰਾਜਾ ਰਾਮ ਭਾਟੀਆ, ਬਿਕਰਮ ਕੁਮਾਰ ਬੀ ਈ ਈ, ਐੱਲ ਐੱਚ ਵੀ ਸਟਾਫ ਮਨਜੀਤ ਕੌਰ, ਜਸਵਿੰਦਰ ਕੌਰ, ਕ੍ਰਿਸ਼ਨਾ ਦੇਵੀ, ਸਿਹਤ ਇੰਸਪੈਕਟਰ ਸਟਾਫ਼ ਸੱਤਪਾਲ, ਵਿਸ਼ਾਲ ਪੁਰੀ, ਰਾਜ ਕੁਮਾਰ ਹੈਲਥ ਵਰਕਰ, ਗੁਰਮੇਲ ਸਿੰਘ, ਬਿਕਰਮਜੀਤ ਲਖਨਪਾਲ, ਗੁਰਮੇਲ ਸਿੰਘ, ਰਣਜੀਤ ਸਿੰਘ ਫਾਰਮੇਸੀ ਸਟਾਫ, ਭੁਪਿੰਦਰ ਸਿੰਘ, ਸੰਦੀਪ ਕੌਰ, ਦਫ਼ਤਰੀ ਸਟਾਫ਼ ਮਨਦੀਪ ਪਾਲ, ਸੰਦੀਪ ਕੁਮਾਰ, ਸੀਮਾ ਰਾਣੀ, ਪ੍ਰਿਆ ਸੀ ਐਚ ਓ ਸਟਾਫ, ਐਮ ਐਲ ਟੀ ਸਟਾਫ, ਏ ਐੱਨ ਐੱਮ ਆਸ਼ਾ ਵਰਕਰ ਸਟਾਫ, ਸਿਹਤ ਸਟਾਫ ਤੋਂ ਇਲਾਵਾ ਜੀ ਓ ਜੀ ਜਤਿੰਦਰ ਸਿੰਘ, ਭੁਪਿੰਦਰ ਸਿੰਘ ਰਾਜਪੁਰ ਭਾਈਆਂ ਅਤੇ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ ।












