ਡਾ ਹੁਸ਼ਿਆਰ ਸਿੰਘ ਨੂੰ ਮੰਡਲ ਦਸੂਹਾ ਦਾ ਭਾਜਪਾ ਐਸ.ਸੀ ਮੋਰਚਾ ਦਾ ਪ੍ਰਧਾਨ ਕੀਤਾ ਨਿਯੁਕਤ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਅੱਜ ਭਾਜਪਾ ਮੰਡਲ ਪ੍ਰਧਾਨ ਰੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਦਸੂਹਾ ਵਿੱਖੇ ਮੀਟਿੰਗ ਹੋਈ।ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ,ਵਿਸ਼ੇਸ਼ ਰੂਪ ਵਿੱਚ ਹਾਜਰ ਹੋਏ। ਇਸ ਮੌਕੇ ਡਾ ਹੁਸ਼ਿਆਰ ਸਿੰਘ ਨੂੰ ਭਾਜਪਾ ਐਸ ਸੀ ਮੋਰਚਾ ਮੰਡਲ ਦਸੂਹਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਮੋਕੇ ਸੰਜੀਵ ਮਨਹਾਸ ਨੇ ਕਿਹਾ ਕਿ ਮੇਹਨਤੀ ਤੇ ਇਮਾਨਦਾਰ ਪਾਰਟੀ ਦੇ ਵਰਕਰ ਨੂੰ ਹਮੇਸ਼ਾ ਭਾਜਪਾ ਵਿੱਚ ਮਾਨ ਸਮਾਨ ਮਿਲ਼ਦਾ ਹੈ ਉਨ੍ਹਾਂ ਕਿਹਾ ਕੇ ਡਾ ਹੁਸ਼ਿਆਰ ਸਿੰਘ ਜੀ ਦੀ ਨਿਯੁਕਤੀ ਨਾਲ਼ ਪਾਰਟੀ ਨੂੰ ਮਜਬੂਤੀ ਮਿਲੇਗੀ। ਮਨਹਾਸ ਨੇ ਕਿਹਾ ਕੇ ਭਾਜਪਾ ਵੱਲੋਂ ਪਿੰਡਾ ਦੇ ਲੋਕਾਂ ਨੂੰ ਜੁੰਮੇਵਾਰੀਆਂ ਦੇ ਕੇ ਮਾਨ ਸਮਾਨ ਕੀਤਾ ਜਾ ਰਿਹਾ। ਉਨ੍ਹਾਂ ਆਉਣ ਵਾਲੇ ਸਮੇਂ ਦੌਰਾਨ ਹੋਰ ਜੁੰਮੇਵਾਰੀਆਂ ਦੇਣ ਦੀ ਗੱਲ ਵੀ ਆਖੀ।

Advertisements

ਇਸ ਮੌਕੇ ਨਵ ਨਿਯੁਕਤ ਐਸ ਸੀ ਮੋਰਚਾ ਦੇ ਨਵ ਨਿਯੁਕਤ ਮੰਡਲ ਪ੍ਰਧਾਨ ਹੁਸ਼ਿਆਰ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਜੁਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਉਹ ਉਸਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਵਾਉਣਗੇ। ਇਸ ਮੌਕੇ ਪੰਚਾਇਤੀ ਸੈੱਲ ਕੋ ਕਨਵੀਨਰ ਵਿਜੇ ਸ਼ਰਮਾ,ਕੈਪਟਨ ਸ਼ਾਮ ਸਿੰਘ ਪ੍ਰਧਾਨ ਬਡਲਾ ਮੰਡਲ ,ਕੈਪਟਨ ਕਰਨ ਸਿੰਘ,ਜਨਰਲ਼ ਸਕੱਤਰ ਈਸ਼ਵਰ ਦੱਤ,ਜਗੀਰ ਸਿੰਘ ਜੋਗਾ ਸਿੰਘ,ਅਮਨਦੀਪ ਸਿੰਘ,ਕੁਲਦੀਪ ਸਿੰਘ,ਡਾ ਸੰਤੋਖ ਸਿੰਘ,ਵਿਕਰਮ ਸਿੰਘ, ਵਿਨੇ ਮਨਹਾਸ,ਅਵਤਾਰ ਸਿੰਘ ਆਦਿ ਭਾਜਪਾ ਵਰਕਰ ਹਾਜਿਰ ਸਨ।

LEAVE A REPLY

Please enter your comment!
Please enter your name here