ਸ਼ਰਧਾਲੂਆਂ ਨਾਲ ਭਰੀ ਪਿਕਅੱਪ ਦਰੱਖਤ ਨਾਲ ਟਕਰਾਈ, 10 ਲੋਕਾਂ ਦੀ ਮੌਤ 7 ਦੇ ਕਰੀਬ ਜ਼ਖਮੀ

ਉਤਰਪ੍ਰਦੇਸ਼ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਉਤਰਪ੍ਰਦੇਸ਼ ਦੇ ਪੀਲੀਭੀਤ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇਸ ਦਰਦਨਾਕ ਹਾਦਸੇ ਵਿੱਚ 10 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 7 ਦੇ ਕਰੀਬ ਜ਼ਖਮੀ ਹਨ , ਜਿਹਨਾਂ ਵਿੱਚੋਂ 2 ਦੀ ਹਾਲਤ ਗੰਭੀਰ ਜ਼ਖਮੀ ਹੈ। ਦੱਸ ਦਈਏ ਕਿ ਜ਼ਖਮੀਆਂ ਦਾ ਇਲਾਜ ਸ਼ਥਾਨਿਕ ਹਸਪਤਾਲ ਵਿੱਚ ਚੱਲ ਰਿਹਾ ਹੈ, ਅਤੇ ਬਾਕੀ ਦੋਹਾਂ ਗੰਭੀਰ ਜ਼ਖਮੀਆਂ ਨੂੰ ਬਰੇਲੀ ਰੈਫਰ ਕਰ ਦਿੱਤਾ ਹੈ।

Advertisements

ਦੱਸਿਆਂ ਜਾ ਰਿਹਾ ਹੈ ਕਿ ਹਰਿਦੁਆਰ ਤੋ ਪੀਲੀਭੀਤ ਆ ਰਹੀ ਇੱਕ ਤੇਜ਼ ਰਫਤਾਰ ਪਿੱਕਅੱਪ ਦਰੱਖਤ ਨਾਲ ਟਕਰਾਉਣ ਮਗਰੋਂ ਹਾਈਵੇਅ ਤੇ ਪਲਟ ਗਈ, ਜਿਸਦੇ ਕਾਰਣ ਇਹ ਹਾਦਸਾ ਵਾਪਰਿਆਂ। ਇਸ ਪਿਕਅੱਪ ਵਿੱਚ ਸ਼ਰਧਾਲੂ ਹਰਿਦੁਆਰ ਤੋਂ ਇਸ਼ਨਾਨ ਕਰਕੇ ਘਰ ਵਾਪਸ ਪਰਤ ਰਹੇ ਸਨ। ਜ਼ਖਮੀਆਂ ਦਾ ਕਹਿਣਾਂ ਹੈ ਕਿ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਨਾਲ ਇਹ ਹਾਦਸਾ ਵਾਪਰਿਆਂ ਹੈ।

LEAVE A REPLY

Please enter your comment!
Please enter your name here