ਜਿਲਾ ਸਿਹਤ ਅਫਸਰ ਡਾ. ਗੁਰਪ੍ਰੀਤ ਪੰਨੂੰ ਨੇ ਸੰਭਾਲਿਆ ਕਾਰਜਭਾਰ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਕਮਿਸ਼ਨਰ ਫੂਡ ਅਤੇ ਡਰੱਗ ਪ੍ਰਬੰਧਿਕ ਪੰਜਾਬ ਜੀ ਦੇ ਹੁਕਮਾਂ ਤਹਿਤ ਡਾ. ਗੁਰਪ੍ਰੀਤ ਸਿੰਘ ਪੰਨੂੰ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਵੱਲੋ ਜਿਲਾਂ ਹੁਸ਼ਿਆਰਪੁਰ ਵਿੱਖੇ ਮਿਲੇ ਵਾਧੂ ਚਾਰਜ ਦਾ ਕਾਰਜਭਾਰ ਸੰਭਾਲ ਲਿਆ ਗਿਆ ਹੈ । ਇਸ ਮੋਕੇ ਡਾ ਜੀ. ਐਸ. ਪੰਨੂੰ ਨੇ ਜਿਲੇ ਦੇ ਸਾਰੇ ਹੀ ਖਾਧ ਪਦਾਰਥਾ ਦੇ ਵਿਕ੍ਰੇਤਾਵਾਂ ਨੂੰ ਸਾਫ ਸੁਥਰੀਆਂ ਅਤੇ ਮਿਆਰੀ ਖਾਣ ਪੀਣ ਦੀਆ ਚੀਜਾਂ ਜਿਲਾਂ ਵਾਸੀਆ ਨੂੰ ਮੁਹੱਈਆ ਕਰਵਾਉਣ ਦੇ ਦਿਸਾ ਨਿਰਦੇਸ਼ ਦਿੱਤੇ ਨਾਲ ਹੀ ਸਾਰਿਆ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਅਧੀਨ ਫੂਡ ਲਾਇਸੈਸ ਜਾ ਰਜਿਸਟ੍ਰੇਸਨ ਕਰਵਾਉਣ ਦੀ ਵੀ ਹਦਾਇਤ ਕਰਨ ਅਤੇ ਐਕਟ ਦੀ ਇਨ ਬਿੰਨ ਪਾਲਣਾ ਕਰਨਾ ਯਕੀਨੀ ਬਨਾਉਣ ਲਈ ਵੀ ਕਿਹਾ ।

Advertisements

ਉਹਨਾਂ ਬਰਸਾਤ ਦੇ ਮੌਸਮ ਵਿੱਚ ਸਬਜੀਆਂ ਅਤੇ ਫੱਲ ਵੇਚਣ ਵਾਲਿਆ ਨੂੰ ਜਿਆਦਾ ਪੱਕੇ ਹੋਏ ਫਲ , ਸਬਜੀਆਂ ਨੂੰ ਨਾ ਵੇਚਣ ਅਤੇ ਸਾਫ ਸਫਾਈ ਰੱਖਣ ਬਾਰੇ ਕਿਹਾ ਤਾ ਲੋਕਾਂ ਦੀ ਸਿਹਤ ਨਾ ਖਿਲਵਾੜ ਨਾ ਹੋ ਸਕੇ । ਇਸ ਮੋਕੇ ਫੂਡ ਸੇਫਟੀ ਅਫਸਰ ਰਮਨ ਵਿਰਦੀ , ਸੰਦੀਪ ਕੁਮਾਰ , ਅਤੇ ਫੂਡ ਟੀਮ ਦੇ ਮੈਬਰ ਪਰਮਜੀਤ ਸਿੰਘ, ਰਾਮ ਲੁਭਾਇਆ ਅਤੇ ਨਰੇਸ਼ ਕੁਮਾਰ ਹਾਜਰ ਸਨ ।

LEAVE A REPLY

Please enter your comment!
Please enter your name here