
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਆਮ ਆਦਮੀ ਪਾਰਟੀ ਮਨਿਓਰਿਟੀ ਮੋਰਚਾ ਕਪੂਰਥਲਾ ਦੀ ਮੀਟਿੰਗ ਹਲਕਾ ਕਪੂਰਥਲਾ ਮੁਹੱਲਾ ਸਾਵਨ ਸਿੰਘ ਕਲੋਨੀ ਵਿਖੇ ਹੋਈ ਜਿਸ ਵਿਚ ਵਿਸ਼ੇਸ਼ ਤੌਰ ਤੇ ਸਟੇਟ ਵਾਈਸ ਪ੍ਰਧਾਨ ਬਲਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ, ਜ਼ਿਲ੍ਹਾ ਪ੍ਰਧਾਨ ਮਨਿਓਰਿਟੀ ਮੋਰਚਾ ਰਾਜਵਿੰਦਰ ਸਿੰਘ ਧੰਨਾ ਵਿਸ਼ੇਸ਼ ਤੌਰ ਤੇ ਪਹੁੰਚੇ ਸੰਗਠਨ ਦੀ ਮਜ਼ਬੂਤੀ ਨੂੰ ਲੈ ਕੇ ਇਕ ਵਿਸ਼ੇਸ਼ ਮੀਟਿੰਗ ਵਿਚ ਸਾਰਿਆਂ ਦੀ ਸਹਿਮਤੀ ਨਾਲ ਮਤਾ ਪਾਇਆ ਗਿਆ ਜਿਸ ਵਿਚ ਰਵੀ ਸਿੱਧੂ, ਸ਼ੁਭਮ, ਕੁਲਵਿੰਦਰਪਾਲ ਕਿੱਦਾਂ, ਸੰਦੀਪ ਸਿੰਘ ਸੰਧੂ ਨੂੰ ਬਲਾਕ ਪ੍ਰਧਾਨ ਮਨਿਆਰਟੀ ਮੋਰਚਾ ਹਲਕਾ ਕਪੂਰਥਲਾ ਨਿਯੁਕਤ ਕੀਤਾ ਗਿਆ।

ਸਟੇਟ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਨੇ ਇਸ ਮੌਕੇ ਤੇ ਸੰਗਠਨ ਦੇ ਸਾਰੇ ਨਵਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਚਾਰੇ ਨਵ ਨਿਯੁਕਤ ਬਲਾਕ ਪ੍ਰਧਾਨਾ ਨੂੰ ਕਿਹਾ ਕਿ ਸੰਗਠਨ ਦੀ ਮਜ਼ਬੂਤੀ ਲਈ ਵੱਧ ਚਡ਼੍ਹ ਕੇ ਹਰੇਕ ਬਲਾਕ ਵਿਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਮਨਿਓਰਿਟੀ ਮੋਰਚੇ ਦੀ ਬਹੁਤ ਵੱਡੀ ਦੇਣ ਹੋਵੇਗੀ, ਇਸ ਮੌਕੇ ਵਿਸ਼ੇਸ ਤੌਰ ਤੇ ਉਪਸਥਿਤ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਚਾਰੇ ਬਲਾਕ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਸਰਕਲ, ਹਰੇਕ ਬਲਾਕ ਅਤੇ ਹਰੇਕ ਬੂਥ ਲੈਵਲ ਜ਼ਮੀਨੀ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਮਜ਼ਬੂਤ ਕੀਤਾ ਜਾਵੇ, ਜ਼ਿਲ੍ਹਾ ਪ੍ਰਧਾਨ ਮਨਿਓਰਿਟੀ ਮੋਰਚਾ ਰਾਜਵਿੰਦਰ ਸਿੰਘ ਧੰਨਾ ਨੇ ਕਿਹਾ ਕਿ ਹਰੇਕ ਬੂਥ ਲੈਵਲ ਤੇ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਜਲਦੀ ਕੀਤਾ ਜਾਵੇਗਾ ਤਾਂ ਕੇ ਪਾਰਟੀ ਦੀ ਮਜ਼ਬੂਤੀ ਲਈ ਵੱਧ ਚਡ਼੍ਹ ਕੇ ਮਨਿਓਰਿਟੀ ਮੋਰਚੇ ਵੱਲੋਂ ਯੋਗਦਾਨ ਪਾਇਆ ਜਾਵੇ ਇਸ ਮੌਕੇ ਐੱਸ ਸੀ ਵਿੰਗ ਹਲਕਾ ਕੁਆਰਡੀਨੇਟਰ ਅਨਮੋਲ ਕੁਮਾਰ ਗਿੱਲ, ਸੀਨੀਅਰ ਆਗੂ ਮਲਕੀਅਤ ਸਿੰਘ, ਪੂਨਮ ਰਾਣੀ , ਕਮਲ ਅਤੇ ਹੋਰ ਪਾਰਟੀ ਵਲੰਟੀਅਰ ਸ਼ਾਮਿਲ ਸਨ।












