
ਪਟਿਆਲਾ, (ਦ ਸਟੈਲਰ ਨਿਊਜ਼): ਬਾਰਿਸ਼ ਕਾਰਨ ਖੜ੍ਹੇ ਹੋਣ ਵਾਲੇ ਪਾਣੀ ਦੀ ਨਿਕਾਸੀ ਸਬੰਧੀ ਸਹਾਇਤਾ ਲਈ ਜ਼ਿਲ੍ਹੇ ‘ਚ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਖੇ ਕਰਮਚਾਰੀ ਤਾਇਨਾਤ ਕਰਕੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਵੱਲੋਂ ਜ਼ਿਲ੍ਹੇ ਦੇ ਸਥਾਨਕ ਸਰਕਾਰਾਂ ਵਾਲੇ ਸ਼ਹਿਰੀ ਖੇਤਰਾਂ ‘ਚ ਬਾਰਸ਼ ਦਾ ਪਾਣੀ ਖੜ੍ਹਾ ਹੋਣ ਤੋਂ ਰੋਕਣ ਲਈ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਏ.ਡੀ.ਸੀ. ਗੌਤਮ ਜੈਨ ਨੇ ਦੱਸਿਆ ਕਿ ਭਾਦਸੋਂ ਨਗਰ ਪੰਚਾਇਤ ਦੇ ਪਲੰਬਰ ਗੁਰਚਰਨ ਸਿੰਘ ਫੋਨ ਨੰਬਰ 8528817488 ਨੂੰ ਤਾਇਨਾਤ ਕੀਤਾ ਗਿਆ ਹੈ। ਘੱਗਾ ਨਗਰ ਪੰਚਾਇਤ ਦੇ ਜੂਨੀਅਰ ਸਹਾਇਕ ਗੁਰਮੇਲ ਸਿੰਘ 7888463688 ਨੂੰ, ਨਗਰ ਪੰਚਾਇਤ ਘਨੌਰ ‘ਚ ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ 9872735869 ਅਤੇ ਸਫਾਈ ਸੇਵਕ ਅਮਨਦੀਪ ਸਿੰਘ 6280087570 ਨੂੰ ਤਾਇਨਾਤ ਕੀਤਾ ਗਿਆ ਹੈ। ਸਨੌਰ ਨਗਰ ਕੌਂਸਲ ਦੇ ਵਾਟਰ ਸਪਲਾਈ ਇੰਚਾਰਜ ਹੰਸ ਰਾਜ ਫੋਨ ਨੰਬਰ 9988875255 ਨੂੰ ਲਗਾਇਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨਾਭਾ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਰਮੇਸ਼ ਕੁਮਾਰ 9876507750, ਪਾਤੜਾਂ ਨਗਰ ਕੌਂਸਲ ‘ਚ ਜੀਤਾ ਰਾਮ ਸੈਨਟਰੀ ਇੰਸਪੈਕਟਰ 8360688108 ਨੂੰ ਤਾਇਨਾਤ ਕੀਤਾ ਗਿਆ ਹੈ। ਜਦੋਂਕਿ ਰਾਜਪੁਰਾ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਵਿਕਾਸ ਚੌਧਰੀ 8699400040 ਅਤੇ ਵਾਟਰ ਵਰਕਸ ਕਲਰਕ ਵਿਜੇ ਪਾਠਕ 7740070779 ਨੂੰ ਸਮੇਤ ਸਮਾਣਾ ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਹਰਵਿੰਦਰ ਕੁਮਾਰ 9646064512 ਨੂੰ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹਿਰਾਂ ਦੇ ਜਿਸ ਖੇਤਰ ‘ਚ ਬਾਰਿਸ਼ ਦਾ ਪਾਣੀ ਖੜ੍ਹਾ ਹੋਵੇ, ਉਹ ਉਪਰੋਕਤ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ।













