Monday, October 19, 2026
Home Punjab ਜੇਕਰ ਸੋਮਵਾਰ ਤੱਕ ਸ਼ਹਿਰ ‘ਚ ਕੂੜੇ ਦੀ ਸਫ਼ਾਈ ਨਾ ਹੋਈ ਤਾਂ ਮੰਗਲਵਾਰ...

ਜੇਕਰ ਸੋਮਵਾਰ ਤੱਕ ਸ਼ਹਿਰ ‘ਚ ਕੂੜੇ ਦੀ ਸਫ਼ਾਈ ਨਾ ਹੋਈ ਤਾਂ ਮੰਗਲਵਾਰ ਨੂੰ ਕਪੂਰਥਲਾ ਹੋਵੇਗਾ ਬੰਦ-ਯਸ਼ ਮਹਾਜਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਗਰ ਨਿਗਮ ਦੀ ਨਿਰਾਸ਼ਾਜਨਕ ਕਾਰਜਪ੍ਰਣਾਲੀ ਕਾਰਨ ਹੈਰੀਟੇਜ ਸਿਟੀ ਕਪੂਰਥਲਾ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ।ਜਿਸ ਕਾਰਨ ਇੱਥੇ ਮਹਾਂਮਾਰੀ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ।ਖਾਸ ਕਰਕੇ ਸਾਹ ਦੇ ਮਰੀਜ਼ਾਂ ਨੂੰ ਤਾਂ ਸਾਹ ਲੈਣਾ ਵੀ ਔਖਾ ਹੋ ਗਿਆ ਹੈ।ਅੱਜ ਦੇ ਹਾਲਾਤ ਦੇਖੀਏ ਤਾਂ ਕਪੂਰਥਲਾ ਸ਼ਹਿਰ ਦੇ ਹਰ ਹਿੱਸੇ ਦਾ ਬੁਰਾ ਹਾਲ ਹੈ।ਸ਼ਹਿਰ ਦੇ ਸਦਰ ਬਾਜ਼ਾਰ,ਸਰਾਫਾ ਬਾਜ਼ਾਰ,ਸ਼ਹੀਦ ਐਸ.ਐਸ.ਪੀ ਬਲਜੀਤ ਸਿੰਘ ਚੌਕ ਤਾਂ ਪੂਰੀ ਤਰ੍ਹਾਂ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ। ਇਸੇ ਤਰ੍ਹਾਂ ਦੀ ਅੰਮ੍ਰਿਤ ਬਜ਼ਾਰ,ਸ਼ਿਵ ਕਲੋਨੀ ਪਾਰਕ, ਸ਼ਾਲੀਮਾਰ ਬਾਗ,ਰਣਧੀਰ ਸਕੂਲ ਨੇੜੇ,ਮਾਰਕਫੈੱਡ ਰੋਡ,ਐਮਜੀਐਨ ਸਕੂਲ ਨੇੜੇ,ਬੇਬੀ ਮਾਡਲ ਸਕੂਲ,ਸੀ.ਆਈ.ਏ.ਸਟਾਫ਼ ਦਫ਼ਤਰ ਦੇ ਬਾਹਰ ਹਾਲਤ ਬਹੁਤ ਖ਼ਰਾਬ ਹਨ।ਇੱਥੋਂ ਤੱਕ ਕਿ ਸਿਵਲ ਹਸਪਤਾਲ ਦਾ ਇਲਾਕਾ ਵੀ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਿਆ ਹੈ।ਜਦੋਂ ਕਿ ਇੱਥੇ ਰੋਜ਼ਾਨਾ ਹਜ਼ਾਰਾਂ ਮਰੀਜ਼ ਹੀ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ।ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਜਾਵੇਗੀ।

Advertisements

ਸ਼ਨੀਵਾਰ ਨੂੰ ਇਸ ਸਮੱਸਿਆ ਸਬੰਧੀ ਵਪਾਰ ਮੰਡਲ ਦੇ ਪ੍ਰਤੀਨਿਧੀ ਮੰਡਲ ਨੇ ਜ਼ਿਲ੍ਹਾ ਪ੍ਰਧਾਨ ਯਸ਼ ਮਹਾਜਨ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨਾਲ ਫ਼ੋਨ ਤੇ ਗੱਲ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਸ਼ਹਿਰ ਚ ਲੱਗੇ ਕੂੜੇ ਦੇ ਢੇਰਾਂ ਤੋਂ ਬਿਮਾਰੀਆਂ ਫੈਲਣ ਦੇ ਖਤਰੇ ਤੋਂ ਜਾਣੂ ਕਰਵਾਇਆ ਗਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅੱਜ ਹੀ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਯਸ਼ ਮਹਾਜਨ,ਚੇਅਰਮੈਨ ਵਿਸ਼ਾਲ ਚੌਹਾਨ,ਸੀਨੀਅਰ ਮੀਤ ਪ੍ਰਧਾਨ ਵਿਕਰਮ ਅਰੋੜਾ,ਮੀਤ ਪ੍ਰਧਾਨ ਨਰੇਸ਼ ਕਾਲੀਆ, ਮੀਤ ਪ੍ਰਧਾਨ ਚੇਤਨ ਸੂਰੀ,ਜਨਰਲ ਸਕੱਤਰ ਵਿਨੈ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਕੁੜੇ ਦੇ ਢੇਰ ਜਾਂ ਕੁੜੇ ਦੇ ਪਹਾੜ ਵੱਡੀ ਸਮੱਸਿਆ ਬਣ ਗਈ ਹਨ।ਜਿਸ ਕਾਰਨ ਇੱਕ ਭਿਆਨਕ ਅਤੇ ਵਿਨਾਸ਼ਕਾਰੀ ਸਥਿਤੀ ਪੈਦਾ ਹੋ ਗਈ ਹੈ,ਜਿਸ ਦਾ ਸਿਹਤ ਅਤੇ ਵਾਤਾਵਰਣ ਉੱਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ।ਜਿਸ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਸਵਾਈਨ,ਡੇਂਗੂ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ।

ਇਸ ਦੇ ਕਾਰਨ ਸਫ਼ਾਈ ਨਾ ਹੋਣ ਦੇ ਕਾਰਨ ਵੀ ਬਹੁਤ ਜ਼ਿਆਦਾ ਬਦਬੂ ਆ ਰਹੀ ਹੈ। ਜਿਸ ਕਾਰਨ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਨਾਲ ਨਾਲ ਮਾਨਸਿਕ ਅਤੇ ਸਰੀਰਕ ਤੌਰ ਤੇ ਬਿਮਾਰ ਹੋ ਰਹੇ ਹਨ।ਊਨਾ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੋਮਵਾਰ ਤੱਕ ਸ਼ਹਿਰ ਵਿਚ ਕੰਢੇ ਦੀ ਸਫਾਈ ਨਾ ਕੀਤੀ ਗਈ ਤਾਂ ਵਪਾਰ ਮੰਡਲ ਸ਼ਹਿਰ ਦੀਆਂ ਸਮੂਹ ਸਮਾਜਿਕ,ਧਾਰਮਿਕ,ਰਾਜਨੀਤਿਕ ਪਾਰਟੀਆਂ ਅਤੇ ਮੰਦਰ ਕਮੇਟੀਆਂ ਨੂੰ ਨਾਲ ਲੈ ਕੇ ਕਪੂਰਥਲਾ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕਰਦਿਆਂ ਪ੍ਰਸਾਸ਼ਨ ਦਾ ਪੁਤਲਾ ਫੁਕਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਅਜੇ ਵੀ ਖਤਰਾ ਬਣਿਆ ਹੋਇਆ ਹੈ।ਇਸ ਦੇ ਬਾਵਜੂਦ ਨਗਰ ਨਿਗਮ ਖੇਤਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਲਗੇ ਕੂੜੇ ਦੇ ਢੇਰ ਨਾਲ ਭਰੇ ਪਏ ਹਨ। ਯਸ਼ ਮਹਾਜਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਡੇਂਗੂ ਅਤੇ ਕਰੋਨਾ ਨੇ ਤਬਾਹੀ ਮਚਾਈ ਹੈ ਅਤੇ ਕਈ ਜਾਨਾਂ ਲੈ ਲਈਆਂ ਹਨ,ਇਸ ਵਾਰ ਵੀ ਡੇਂਗੂ ਦੇ ਪ੍ਰਕੋਪ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਡੇਂਗੂ ਨੂੰ ਸੱਦਾ ਦੇ ਰਹੀ ਹੈ।ਪਿਛਲੀਆਂ ਮੌਤਾਂ ਤੋਂ ਸਬਕ ਲੈਂਦਿਆਂ ਸਿਹਤ ਵਿਭਾਗ ਨੇ ਹਰ ਸੰਭਵ ਕੋਸ਼ਿਸ਼ ਕੀਤੀ ਹੈ ਪਰ ਨਗਰ ਨਿਗਮ ਦੀ ਬੇਰੁਖ਼ੀ ਸਿਹਤ ਵਿਭਾਗ ਤੇ ਭਾਰੀ ਪੈ ਰਹੀ ਹੈ।ਸ਼ਹਿਰ ਵਿੱਚ ਥਾਂ-ਥਾਂ ਫੈਲੇ ਗੰਦਗੀ ਦੇ ਡੇਂਗੂ ਦੇ ਢੇਰਾਂ ਨੇ ਸਿਹਤ ਵਿਭਾਗ ਦੀ ਨੀਂਦ ਉਡਾ ਦਿੱਤੀ ਹੈ।

LEAVE A REPLY

Please enter your comment!
Please enter your name here