
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਦੇਰ ਰਾਤ ਗੋਲੀਆਂ ਚੱਲਣ ਦੀ ਖਬਰ ਮਿਲੀ ਹੈ। ਗੋਲੀਆਂ ਚਲਣ ਕਾਰਨ ਲੋਕਾਂ ਵਿੱਚ ਅਫੜਾ-ਤਫੜੀ ਮੱਚ ਗਈ। ਮਿਲੀ ਜਾਣਕਾਰੀ ਮੁਤਾਬਕ ਗੱਡੀ ਖੜੀ ਕਰਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਆਏ ਨੌਜਵਾਨਾਂ ਨੇ ਅੱਗੇ ਖੜੀ ਗੱਡੀ ਦੇ ਡਰਾਈਵਰ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ।

ਨੌਜਵਾਨ ਨੇ ਤਲਵਾਰ ਕੱਢ ਲਈ, ਜਿਸ ਤੋਂ ਬਾਅਦ ਪਿੱਛੋਂ ਆਏ ਨੌਜਵਾਨਾਂ ਨੇ ਦੋ ਗੋਲੀਆਂ ਚਲਾਈਆਂ ਅਤੇ ਫਿਰ ਮਾਰਕੁੱਟ ਕਰਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਗੋਲੀ ਦਾ ਖੋਲ ਬਰਾਮਦ ਕਰ ਲਿਆ ਹੈ। ਏਸੀਪੀ ਨੌਰਥ ਰਿਸ਼ਭ ਭੋਲਾ ਨੇ ਕਿਹਾ ਕਿ ਕੇਸ ਦਰਜ ਕਰਕੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।












