Sunday, October 4, 2026
Home Hoshiarpur ਸਰਕਾਰੀ ਸਕੂਲ ਰੇਲਵੇ ਮੰਡੀ ਵਿਚ ਮੇਰਾ ਸ਼ਹਿਰ, ਮੇਰੀ ਸਾਂਝ ਮੁਹਿੰਮ ਤਹਿਤ ਲੋਗੋ ਕੰਪੀਟੀਸ਼ਨ ਕਰਵਾਇਆ ਗਿਆ ...

ਸਰਕਾਰੀ ਸਕੂਲ ਰੇਲਵੇ ਮੰਡੀ ਵਿਚ ਮੇਰਾ ਸ਼ਹਿਰ, ਮੇਰੀ ਸਾਂਝ ਮੁਹਿੰਮ ਤਹਿਤ ਲੋਗੋ ਕੰਪੀਟੀਸ਼ਨ ਕਰਵਾਇਆ ਗਿਆ         

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ ਵਿਕਾਸ  ) ਦੇ ਨਿਰਦੇਸ਼ਾਂ ਅਨੁਸਾਰ  ਸਰਕਾਰੀ ( ਕੰ)  ਸ. ਸ. ਸ. ਰੇਲਵੇ ਮੰਡੀ   ਵਿੱਚ  ਮੇਰਾ ਸ਼ਹਿਰ , ਮੇਰੀ ਸਾਂਝ  ਮੁਹਿੰਮ ਤਹਿਤ  ਲਲਿਤ  ਰਾਣੀ  ਜੀ ਦੀ ਯੋਗ ਅਗਵਾਈ ਹੇਠ  ਇਕ ਲੋਗੋ ਕੰਪੀਟੀਸ਼ਨ ਕਰਵਾਇਆ ਗਿਆ  l  ਇਹ ਮੁਕਾਬਲਾ  ਵਧੀਕ ਡਿਪਟੀ ਕਮਿਸ਼ਨਰ ਦਫ਼ਤਰ  (ਸ਼ਹਿਰੀ ਵਿਕਾਸ ) ਚੋਂ ਆਏ ਹੋਏ  ਗੌਰਵ  ਜੀ , ਅਮਿਤ ਸੋਧ ਜੀ   ਅਤੇ ਅਮਿਤ ਸ਼ਰਮਾ  ਜੀ ਦੀ ਯੋਗ   ਅਗਵਾਈ ਹੇਠ  ਕਰਵਾਇਆ ਗਿਆ  l 

Advertisements

ਇਸ ਮੌਕੇ ਤੇ  ਸਕੂਲ ਦੀਆਂ  ਛੇਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ  ਵਿਦਿਆਰਥਣਾਂ ਨੇ ਹਿੱਸਾ ਲਿਆ l ਉਨ੍ਹਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ  ਬਹੁਤ ਹੀ ਵਧੀਆ ਲੋਗੋ ਬਣਾਏ  l  ਇਸ ਮੌਕੇ ਤੇ  ਪ੍ਰਿੰਸੀਪਲ ਸਾਹਿਬਾ ਜੀ ਨੇ ਬੱਚਿਆਂ ਨੂੰ ਦੱਸਿਆ  ਕੀ  ਮੇਰਾ ਸ਼ਹਿਰ  , ਮੇਰੀ ਸਾਂਝ  ਮੁਹਿੰਮ ਦਾ ਮਕਸਦ  ਸਕੂਲੀ ਬੱਚਿਆਂ ਦੇ ਅੰਦਰ  ਸਵੱਛਤਾ ਨੂੰ ਲੈਕੇ ਜ਼ਿੰਮੇਵਾਰੀ ਦੀ ਭਾਵਨਾ ਭਰਨਾ ਹੈ  ਤਾਂ ਜੋ  ਸ਼ਹਿਰ ਦੀ ਦਿੱਖ ਸੋਹਣੀ ਬਣਾਈ ਜਾ  ਸਕੇ  ਅਤੇ    ਲੋਕਾਂ ਦੇ ਅੰਦਰ ਜਾਗਰੂਕਤਾ ਦੀ ਭਾਵਨਾ ਆਏ l

LEAVE A REPLY

Please enter your comment!
Please enter your name here