Sunday, October 18, 2026
Home Hoshiarpur ਬੀਜ ਡੀਲਰ ਮਟਰਾਂ ਦਾ ਮਿਆਰੀ ਬੀਜ ਹੀ ਕਿਸਾਨਾਂ ਨੂੰ ਵੇਚਣ: ਸੰਦੀਪ ਹੰਸ

ਬੀਜ ਡੀਲਰ ਮਟਰਾਂ ਦਾ ਮਿਆਰੀ ਬੀਜ ਹੀ ਕਿਸਾਨਾਂ ਨੂੰ ਵੇਚਣ: ਸੰਦੀਪ ਹੰਸ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸੰਦੀਪ ਹੰਸ ਵਲੋਂ ਜ਼ਿਲ੍ਹੇ ਦੇ ਸਮੂਹ ਬੀਜ ਵਿਕਰੇਤਾਵਾਂ ਨੂੰ ਮਟਰਾਂ ਦਾ ਕੇਵਲ ਮਿਆਰੀ ਬੀਜ ਹੀ ਕਿਸਾਨਾਂ ਨੂੰ ਉਪਲਬੱਧ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਬੀਜ ਡੀਲਰ ਵਲੋਂ ਬਿਨਾਂ ਯੋਗ ਲਾਈਸੰਸ ਅਤੇ ਲੋੜੀਂਦੇ ਅਡੀਸ਼ਨ ਤੋਂ ਬਿਨਾਂ ਮਟਰਾਂ ਦੇ ਬੀਜ ਦੀ ਵਿਕਰੀ ਨਾ ਕੀਤੀ ਜਾਵੇ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ, ਸੰਸਥਾ ਬਿਨਾਂ ਬੀਜ ਲਾਇਸੈਂਸ ਦੇ ਬੀਜ ਵੇਚਦਾ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਸੀਡ ਕੰਟਰੋਲ ਆਡਰ 1983 ਅਤੇ ਸੀਡ ਐਕਟ-1966 ਤਹਿਤ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਬੀਜ ਦੀ ਖਰੀਦ ਦੌਰਾਨ ਪੱਕਾ ਬਿੱਲ ਬੀਜ ਵਿਕਰੇਤਾ ਪਾਸੋਂ ਪ੍ਰਾਪਤ ਕਰਨ ਬਾਰੇ ਅਪੀਲ ਕੀਤੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਪ੍ਰਾਪਤ ਹੋਣ ’ਤੇ ਸਬੰਧਤ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾ ਸਕੇ।

LEAVE A REPLY

Please enter your comment!
Please enter your name here