
ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਵਰਾਤਰੇਆਂ ਦੇ ਸੱਤ ਦਿਨ ਪੂਰੇ ਹੋਣ ਤੇ ਅੱਜ ਅਵੀ ਰਾਜਪੂਤ ਅਤੇ ਓਨਾ ਦੇ ਧਰਮ ਪਤਨੀ ਅਤੇ ਮਾਤਾ ਵਲੋਂ ਅਸ਼ਟਮੀ ਦੇ ਮੌਕੇ ਕੰਜਕਾਂ ਬਿਠਾ ਕੇ ਮਾਤਾ ਰਾਣੀ ਦਾ ਗੁਣਗਾਣ ਕੀਤਾ ਇਸ ਮੌਕੇ ਪੂਰੇ ਪਰਿਵਾਰ ਵਲੋਂ ਬੱਚਿਆਂ ਨੂੰ ਕੰਜਕ ਦੇ ਰੂਪ ਵਿਚ ਪੂਜਿਆ ਗਿਆ ਅਤੇ ਬੱਚਿਆਂ ਨੂੰ ਪੂਰੀ ਚੰਨੇ ਤੇ ਮਿੱਠਾ ਕੜਾਹ ਦੇ ਨਾਲ ਖਡੌਣੇ ਦੇ ਕੇ ਕੰਜਕਾਂ ਨੂੰ ਖੁਸ਼ੀ ਮਹਿਸੂਸ ਕਰਵਾਈ।

ਇਸ ਮੌਕੇ ਅਵੀ ਰਾਜਪੂਤ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕੀ ਸਾਨੂ ਸਬ ਨੂੰ ਧੀਆਂ ਨੂੰ ਪੁੱਤਰਾ ਦੇ ਬਰਾਬਰ ਦਰਜਾ ਦੇਣਾ ਚਾਹੀਦਾ ਹੈ ਸਿਰਫ ਕਿਸੇ ਕਿਸੇ ਦਿਨ ਕੰਜਕਾਂ ਪੂਜਕੇ ਆਪਣੀ ਜਿੰਮੇਵਾਰੀ ਨਹੀਂ ਖਤਮ ਕਰਨੀ ਚਾਹੀਦੀ ਸਮਾਜ ਵਿਚ ਕੁੜੀਆਂ ਦੇ ਖਿਲਾਫ ਚੱਲ ਰਹੀ ਕੁਰੀਤੀਆਂ ਨੂੰ ਵੀ ਦੂਰ ਕਰਨ ਵਿਚ ਸਾਨੂ ਸਬ ਨੂੰ ਆਪਣਾ ਇਹਮ ਯੋਗਦਾਨ ਨਿਭਾਣਾ ਚਾਹੀਦਾ ਹੈ। ਕਿਉਕਿ ਸਾਨੂ ਨਵਰਾਤਰੇ ਦੇ ਦਿਨਾਂ ਵਿਚ ਜੋ ਪਿਆਰ ਮਾਨ ਸਨਮਾਨ ਕੁੜੀਆਂ (ਕੰਜਕਾਂ ) ਲਈ ਜਾਗਦਾ ਹੈ ਉਹ ਬਾਕੀ ਦਿਨਾਂ ਵਿਚ ਵੀ ਕਾਇਮ ਰੱਖਣਾ ਚਾਹੀਦਾ ਹੈ ਇਸ ਮੌਕੇ ਕਮਲਾ ਰਾਜਪੂਤ, ਨੇਹਾ ਰਾਜਪੂਤ, ਸਤਪਾਲ ਹਾਜਿਰ ਸਨ।












