ਖੂਨਦਾਨੀ ਜਤਿੰਦਰ ਕੌਰ ਸਿੱਧੂ ਨੂੰ ਮਿਲਿਆ ਸਟੇਟ ਅਵਾਰਡ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਕ (ਦ ਸਟੈਲਰ ਨਿਊਜ਼)। ਸੂਬੇ ਦੇਕੌਮੀ ਸਵੈ-ਇਛੁੱਕ ਖੂਨਦਾਨ ਦਿਵਸ ਮੌਕੇ ਪਟਿਆਲਾ ਦੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੌ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਬੁੱਲੋਵਾਲ ਦੀ ਵਸਨੀਕ ਅਧਿਆਪਕਾ ਜਤਿੰਦਰ ਕੌਰ ਸਿੱਧੂ ਨੂੰ ਖੂਨਦਾਨ ਮੁਹਿੰਮ ਵਿੱਚ ਅਹਿਮ ਯੋਗਦਾਨ ਦੇਣ ਲਈ ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਇਹ ਸਨਮਾਨ ਮਾਣਯੋਗ ਸ ਚੇਤਨ ਸਿੰਘ ਜੋੜਾ ਮਾਜਰਾ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੌਣਾਂ ਮੰਤਰੀ ਪੰਜਾਬ ਵੱਲੋ ਆਪਣੇ ਕਰ ਕਮਲਾਂ ਨਾਲ ਦਿੱਤਾ ਗਿਆ।

Advertisements

ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਮਾਨ, ਵਿਧਾਇਕ ਡਾ.ਬਲਵੀਰ ਸਿੰਘ ਕਲਸੀ ਵੀ ਹਾਜ਼ਰ ਸਨ।ਵਰਨਣਯੋਗ ਹੈ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੀ ਜਤਿੰਦਰ ਕੌਰ ਸਿੱਧੂ ਹੁਣ ਤੱਕ 24 ਵਾਰ ਖੂਨਦਾਨ ਕਰ ਚੁੱਕੀ ਹੈ ਅਤੇ ਉੱਘੇ ਸਮਾਜ ਸੇਵਕ ਅਤੇ ਸਟੇਟ ਅਵਾਰਡੀ ਬਹਾਦਰ ਸਿੰਘ ਸਿੱਧੂ ਦੀ ਧਰਮਪਤਨੀ ਹੈ।

LEAVE A REPLY

Please enter your comment!
Please enter your name here