7ਵਾਂ ਸਪਾਰਕ ਮੇਲਾ : ਬੇਬੀ ਸ਼ੋਅ ਦੌਰਾਨ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਕੀਲ੍ਹੇ ਦਰਸ਼ਕ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ  7ਵੇਂ ਸਪਾਰਕ ਮੇਲੇ ਦੇ ਪਹਿਲੇ ਦਿਨ ਤਕਨੀਕੀ ਸੈਸ਼ਨ ਦੀ ਸਮਾਪਤੀ ਉਪਰੰਤ ਹੋਏ ਬੇਬੀ ਸ਼ੋਅ ਵਿੱਚ ਛੋਟੇ ਬੱਚਿਆਂ ਵੱਲੋਂ ਮੰਚ ’ਤੇ ਕੀਤੀ ਗਈ ਕੈਟਵਾਕ ਨੇ ਖੂਬ ਰੰਗ ਬੰਨ੍ਹਿਆ। ਬੇਬੀ ਸ਼ੋਅ ਦੌਰਾਨ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਟੇਡੀਅਮ ਵਿੱਚ ਹਾਜ਼ਰ ਦਰਸ਼ਕਾਂ ਪਾਸੋਂ ਖੂਬ ਵਾਹ-ਵਾਹ ਖੱਟੀ।  ਇਹ ਸ਼ੋਅ 2 ਤੋਂ 10 ਸਾਲ ਉਮਰ ਵਰਗ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਕਰਵਾਇਆ, ਜਿਸ ਵਿੱਚ ਬੱਚਿਆਂ ਨੇ ਆਪਣੀਆਂ ਮਾਵਾਂ ਨਾਲ ਰੈਂਪਵਾਕ ਕਰਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ।

Advertisements

ਕ੍ਰਿਸਮਿਸ ਡੇ ਦੇ ਜਸ਼ਨਾਂ ਦੀ ਥੀਮ ‘ਤੇ ਕਰਵਾਏ ਗਏ ਬੇਬੀ ਸ਼ੋਅ ਵਿੱਚ ਆਈ.ਵੀ. ਵਰਲਡ ਸਕੂਲ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਬੱਚਿਆਂ ਦਿੱਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸਾਰਿਆਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ।  ਇਸ ਮੌਕੇ ਐਸ.ਡੀ.ਐਮਜ਼ ਡਾ.ਜੈ ਇੰਦਰ ਸਿੰਘ, ਬਲਬੀਰ ਰਾਜ ਸਿੰਘ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here