ਭਾਰਤੀ ਕਿਸਾਨ ਯੂਨੀਅਨ ਅਤੇ ਕਾਲਾ ਸੰਘਿਆਂ ਡ੍ਰੇਨ ਐਕਸ਼ਨ ਕਮੇਟੀ ਵਲੋਂ 30 ਦਸੰਬਰ ਨੂੰ ਵੱਡਾ ਕਾਫਲਾ ਹੋਵੇਗਾ ਰਵਾਨਾ: ਰਾਣਾ ਸੈਦੋਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮਾੜੀਆ: ਜ਼ੀਰੇ ਨੇੜੇ ਪਿੰਡ ਮਨਸੂਰਵਾਲ ਦੀ ਮਾਲਬਰੋਸ ਸ਼ਰਾਬ ਫੈਕਟਰੀ ਖਿਲ਼ਾਫ ਆਸ ਪਾਸ ਦੇ ਪਿੰਡਾਂ ਵਲੋਂ ਲਗਾਏ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਕਾਲਾ ਸੰਘਿਆਂ ਡ੍ਰੇਨ ਐਕਸ਼ਨ ਕਮੇਟੀ ਵਲੋਂ ਸਾਂਝੇ ਰੂਪ ਵਿਚ 30 ਦਸੰਬਰ ਨੂੰ ਵੱਡਾ ਕਾਫਲਾ ਰਵਾਨਾ ਹੋਵੇਗਾ ਇਹ ਜਾਣਕਾਰੀ BKU (ਡਕੌਂਦਾ) ਦੇ ਬਲਾਕ ਪ੍ਰਧਾਨ ਰਾਣਾ ਸੈਦੋਵਾਲ ਵਲੋਂ ਜਥੇਬੰਦੀ ਦੀ ਮੀਟਿੰਗ ਤੋਂ ਬਾਅਦ ਦਿੱਤੀ ਗਈ ਰਾਣਾ ਸੈਦੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਬਹੁਤ ਗੰਭੀਰ ਹੈ ਤੇ ਅਗਲੀ ਪੀੜੀ ਸਾਫ ਪਾਣੀ,ਸਾਫ ਹਵਾ ਤੇ ਸਾਫ ਵਾਤਾਵਰਨ ਵਿਚ ਸਾਹ ਲੈ ਸਕੇ ਇਸਦੇ ਲਈ ਜਰੂਰੀ ਹੈ ਪੰਜਾਬ ਦੇ ਹੱਕਾਂ ਲਈ ਲੱਗੇ ਸੰਘਰਸ਼ਾਂ ਵਿਚ ਸਾਥ ਦਿੱਤਾ ਜਾਵੇ   

Advertisements

ਇਸ ਮੌਕੇ ਰਾਣਾ ਸੈਦੋਵਾਲ ਤੋਂ ਇਲਾਵਾ ਨਰਬੀਰ ਬਾਜਵਾ, ਅਵਤਾਰ ਸੈਦੋਵਾਲ, ਹਰਭਜਨ ਸਿੰਘ ਮਨਸੂਰਵਾਲ,ਬਿੰਦੂ ਸੁੰਨੜ, ਮਨਦੀਪ ਸੁੰਨੜ, ਸੁਰਜੀਤ ਸਿੰਘ ਨੱਥੂਚਾਹਲ, ਹਰਨੇਕ ਸਿੰਘ ਨੱਥੂਚਾਹਲ, ਗੁਰਦੇਵ ਸਿੰਘ ਨੱਥੂਚਾਹਲ, ਜਗਦੀਪ ਸਿੰਘ ਵੰਝ, ਜੱਗਾ ਨਾਨੋਮੱਲੀਆਂ ਆਦਿ ਹਾਜਰ ਸਨ

LEAVE A REPLY

Please enter your comment!
Please enter your name here