ਤਹਿਬਜਾਰੀ ਟੀਮ ਵਲੋਂ  ਦੁਕਾਨਾਂ ਦੇ ਬਾਹਰ ਪਿਆ ਵਾਧੂ ਸਮਾਨ ਜ਼ਬਤ ਕੀਤਾ ਗਿਆ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਮਿਸ਼ਨਰ ਨਗਰ ਨਿਗਮ ਕਪੂਰਥਲਾ  ਅਨੁਪਮ ਕਲੇਰ ਦੇ ਹੁਕਮਾਂ ਅਨੁਸਾਰ ਅੱਜ ਮਿਤੀ 16-01-2023 ਨੂੰ ਦਫਤਰ ਦੀ ਤਹਿਬਜਾਰੀ ਟੀਮ ਵਲੋਂ ਅੱਜ ਦੁਕਾਨਾਂ ਦੇ ਬਾਹਰ ਪਿਆ ਵਾਧੂ ਸਮਾਨ ਜ਼ਬਤ ਕੀਤਾ ਗਿਆ ਅਤੇ ਬਾਕੀ ਦੁਕਾਨਦਾਰਾ ਨੂੰ ਹਦਾਇਤ ਕੀਤੀ ਗਈ ਕਿ ਅਪਣਾ ਸਮਾਨ ਆਪਣੀ ਹਦੂਦ ਦੇ ਅੰਦਰ ਰੱਖਿਆ ਜਾਵੇ ਤਾਂ ਜੋ ਆਮ ਪਬਲਿਕ ਨੂੰ ਆਣ ਜਾਣ ਵਿੱਚ ਮੁਸ਼ਕਿਲ ਪੇਸ਼ ਨਾ ਆਵੇ। ਇਹ ਸਮਾਨ ਸ਼ਾਲੀਮਾਰ ਬਾਗ ਤੋਂ ਹੁੰਦੇ ਹੋਏ ਅੰਮ੍ਰਿਤਸਰ ਰੋਡ, ਸੁਭਾਨਪੁਰ ਚੂੰਗੀ ਤਕ ਜ਼ਬਤ ਕੀਤਾ ਗਿਆ। ਇਸ ਟੀਮ ਵਿੱਚ ਕੁਲਵੰਤ ਸਿੰਘ, ਇਸਪੈਕਟਰ  ਸੰਜੇ ਧੀਰ, ਨਵਜੋਤ ਸਿੰਘ, ਕਰਨਵੀਰ, ਗਰੀਸ਼ ਅਤੇ ਹੋਰ ਹਾਜਿਰ ਸਨ।

Advertisements

LEAVE A REPLY

Please enter your comment!
Please enter your name here