ਪਹਿਲਵਾਨ ਨਰਿੰਦਰ ਚੀਮਾ ਇਜ਼ਿਪਟ ਵਿਖੇ ਸੀਨੀਅਰ ਵਰਲਡ ਰੈੰਕਿੰਗ ਕੁਸ਼ਤੀ ਚੈਂਪੀਨਸ਼ਿਪ ਲਈ ਰਵਾਨਾ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਪਹਿਲਵਾਨ ਨਰਿੰਦਰ ਚੀਮਾ  ਇਜ਼ਿਪਟ ਵਿਖੇ ਸੀਨੀਅਰ ਵਰਲਡ ਰੈੰਕਿੰਗ ਕੁਸ਼ਤੀ ਚੈਂਪੀਨਸ਼ਿਪ ਲਈ ਰਵਾਨਾ ਹੋਇਆ। ਅੱਜ ਜਾਰੀ ਇੱਕ ਪ੍ਰੈਸ ਨੋਟ ਵਿਚ ਹੁਸ਼ਿਆਰਪੁਰ ਕੁਸ਼ਤੀ ਐਸੋਸਿਏਸ਼ਨ  ਦੇ ਪ੍ਰਧਾਨ ਹਰਜੀਤ ਸਿੰਘ ਮਠਾਰੂ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਕਿਹਾ ਕਿ ਪਹਿਲਵਾਨ ਨਰਿੰਦਰ ਚੀਮਾ ਜੋ ਕਿ ਪਿਛਲੇ ਦਿਨੀ ਵਿਸ਼ਾਪਟਨਮ ਵਿਖੇ ਹੋਈ ਸੀਨੀਅਰ ਰੇਸਲਿੰਗ ਨੈਸ਼ਨਲ ਚੈਂਪੀਅਨਸ਼ਿਪ ਵਿਚ ਦੂਜੇ ਨੰਬਰ ਤੇ ਆਏ ਸਨ।

Advertisements

ਓਹਨਾ ਨੂੰ ਪਹਿਲੇ ਨੰਬਰ ਤੇ ਆਉਣ ਵਾਲੇ ਪਹਿਲਵਾਨ ਨੂੰ ਡੋਪ ਟੈਸਟ ਵਿਚ ਆਯੋਗ ਕਰਾਰ ਹੋਣ ਕਰਕੇ ਨਰਿੰਦਰ ਚੀਮਾ ਨੂੰ ਪਹਿਲੇ ਨੰਬਰ ਤੇ ਜੇਤੂ ਘੋਸ਼ਿਤ ਕੀਤਾ ਗਿਆ ਹੈ ਅਤੇ ਹੁਣ ਨਰਿੰਦਰ ਚੀਮਾ ਭਾਰਤ ਦੀ ਅਗਵਾਈ ਕਰਦਾ ਹੋਇਆ ਇਜ਼ਿਪਟ ਵਿਖੇ 23 ਫਰਵਰੀ ਤੋਂ  ਸ਼ੁਰੂ ਹੋਣ ਵਾਲੀ ਇਸ ਵਿੱਚ ਸੀਨਅਰ ਵਰਲਡ   ਰੈੰਕਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਜਾ ਰਿਹਾ ਹੈ। ਮਠਾਰੂ ਨੇ ਕਿਹਾ  ਕੇ ਸਾਨੂੰ ਪੂਰੀ ਉਮੀਦ ਹੈ ਕਿ ਸਾਡਾ ਪਹਿਲਵਾਨ ਨਰਿੰਦਰ ਚੀਮਾ  ਵਧੀਆ ਪ੍ਰਦਰਸ਼ਨ ਕਰਕੇ ਸਾਡਾ ਤੇ ਸਾਡੇ ਜਿਲੇ  ਦਾ ਮਾਣ ਵਧਾਏਗਾ ਅਤੇ ਪੂਰੀ ਦੁਨੀਆ ਦੇ ਵਿਚ ਭਾਰਤ ਦੇਸ਼ ਦੀ ਭਲਵਾਨੀ ਦਾ ਲੋਹਾ ਮਾਨਵਾਏਗਾ।

LEAVE A REPLY

Please enter your comment!
Please enter your name here