Monday, November 2, 2026
Home Punjab ਨਗਰ ਨਿਗਮ ਨੇ ਵੱਖ-ਵੱਖ ਪ੍ਰਾਪਰਟੀਆ ਨੂੰ 112 ਏ ਦੇ ਨੋਟਿਸ ਜਾਰੀ ਕੀਤੇ

ਨਗਰ ਨਿਗਮ ਨੇ ਵੱਖ-ਵੱਖ ਪ੍ਰਾਪਰਟੀਆ ਨੂੰ 112 ਏ ਦੇ ਨੋਟਿਸ ਜਾਰੀ ਕੀਤੇ

ਕਪੂਰਥਲਾ (ਦ ਸਟੈਲਰ ਨਿਊਜ਼): ਗੌਰਵ ਮੜੀਆ: ਮਾਨਯੋਗ ਕਮਿਸ਼ਨਰ ਨਗਰ ਨਿਗਮ ਕਪੂਰਥਲਾ ਅਨੁਪਮ ਕਲੇਰ ਦੇ ਆਦੇਸ਼ਾ ਅਨੁਸਾਰ ਮਿਤੀ- 24/02/2023 ਨੂੰ ਪ੍ਰਾਪਰਟੀ ਟੈਕਸ ਵਸੂਲਣ ਹਿੱਤ ਜਲੰਧਰ ਰੋਡ, ਇੰਡਸਟਰੀਅਲ ਏਰਿਆ,ਕਾਲਾ ਸੰਘਿਆ ਰੋਡ ਅਤੇ ਸੁਲਤਾਨਪੁਰ ਰੋਡ ਵਿੱਚ ਵੱਖ-ਵੱਖ ਪ੍ਰਾਪਰਟੀਆ ਨੂੰ 112 ਏ ਦੇ ਨੋਟਿਸ ਜਾਰੀ ਕੀਤੇ ਗਏ ਅਤੇ ਇਸ ਤੋਂ ਇਲਾਵਾ ਹਾਊਸ ਟੈਕਸ ਦੇ ਨੋਟਿਸ ਵੀ ਜਾਰੀ ਕੀਤੇ ਗਏ ਜਿਹਨਾ ਤੋ ਲੱਗਭਗ 52.80 ਲੱਖ ਰੁਪੱਏ ਟੈਕਸ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਪ੍ਰਾਪਰਟੀ ਟੈਕਸ ਦੇ ਮਾਲਕਾ ਨੂੰ ਅਪੀਲ ਕੀਤੀ ਗਈ ਹੈ ਕਿ ਆਪਣਾ ਬਣਦਾ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਜਲਦ ਤੋ ਜਲਦ ਜਮਾਂ ਕਰਵਾਇਆ ਜਾਵੇ।

Advertisements

ਜਿਵੇਂ ਕਿ 31 ਮਾਰਚ ਆਖ਼ਰੀ ਤਾਰੀਖ ਹੈ ਇਸ ਲਈ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪ ਆਪਣਾ ਬਨਦਾ ਪ੍ਰੋਪਰਟੀ  ਟੈਕਸ ਅਤੇ ਹਾਊਸ ਟੈਕਸ ਨਗਰ ਨਿਗਮ ਦੇ ਦਫਤਰ ਵਿਖੇ ਜਮਾਂ ਕਰਵਾਓ ਤਾ ਕਿ ਵਾਧੂ ਅਦਾਯਗੀ ਤੋਂ ਬਚਿਆ ਜਾ ਸਕੇ ।ਜਿਹਨਾ ਉਪਭੋਗਤਾਵਾ ਵੱਲੋ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਜਮਾਂ ਨਹੀ ਕਰਵਾਇਆ ਜਾਦਾ ਤਾਂ ਉਹਨਾ ਖਿਲਾਫ PMC ACT 1976 ਦੀ ਧਾਰਾ 138 C ਅਧੀਨ ਪ੍ਰਾਪਰਟੀ ਨੂੰ ਸੀਲ ਕਰਨ ਦੀ ਕਾਰਵਾਈ ਆਰੰਭੀ ਜਾਵੇਗੀ।

LEAVE A REPLY

Please enter your comment!
Please enter your name here