ਕਪਿਲ ਨਾਗਪਾਲ ਦੇ ਦੇਹਾਂਤ ਦਾ ਦੁੱਖ ਸਾਂਝਾ ਕਰਨ ਫਾਜ਼ਿਲਕਾ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਪਿਛਲੇ ਦਿਨੀਂ ਫਾਜ਼ਿਲਕਾ ਦੇ ਕਪਿਲ ਨਾਗਪਾਲ ਦਾ ਪਰਿਵਾਰ ਨਾਲ ਪਏ ਸਦੀਵੀ ਵਿਛੋੜੇ ਤੋਂ ਬਾਅਦ ਐਤਵਾਰ ਨੂੰ ਪਰਿਵਾਰ ਵੱਲੋਂ ਸਿਟੀ ਗਾਰਡਨ ਪੈਲੇਸ ਵਿਖੇ ਪਰਿਵਾਰ ਦੇ ਭਲੇ ਲਈ ਅਮਰਤਵਾਨੀ ਦਾ ਪਾਠ ਰੱਖਿਆ ਗਿਆ। ਇਸ ਮੌਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਤੇ ਉਨ੍ਹਾਂ ਦੀ ਪਤਨੀ, ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਪਹੁੰਚੇ।

Advertisements

 ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਅਮਨ ਅਰੋੜਾ ਨੇ ਕਪਿਲ ਨਾਗਪਾਲ ਦੇ ਦੇਹਾਂਤ ਤੇ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪਰਿਵਾਰ ਨੂੰ  ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ । ਉਨ੍ਹਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਪ੍ਰਾਥਨਾ ਕਰਦੇ ਹਨ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਥਾਨ ਦੇਣ ਅਤੇ ਵਿਛੜੀ ਰੂਹ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ ਕਰਦੇ ਹਨ। ਇਸ ਮੌਕੇ ਸੰਦੀਪ ਗਲਹੋਤਰਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here