ਮੋਦੀ ਸਰਕਾਰ ਦੇ 9 ਸਾਲ ਹੋਏ ਪੂਰੇ , ਹੁਣ ਤੱਕ ਦੇਸ਼ ਦੇ ਵਿਕਾਸ ਨੂੰ ਲੈ ਕੇ ਕਿਹੜੇ ਕੀਤੇ ਵੱਡੇ ਫੈਸਲੇ?

ਦਿੱਲੀ (ਦ ਸਟੈਲਰ ਨਿਊਜ਼)। ਮੋਦੀ ਸਰਕਾਰ ਨੂੰ ਸੱਤਾ ਵਿੱਚ ਆਏ 9 ਸਾਲ ਹੋ ਗਏ ਹਨ। 9 ਸਾਲਾਂ ਵਿੱਚ ਮੋਦੀ ਸਰਕਾਰ ਨੇ ਕਈ ਵੱਡੇ ਫੈਸਲੇ ਲਏ। ਫਿਰ ਚਾਹੇ ਇਹ ਤੀਹਰੇ ਤਲਾਕ ਤੇ ਪਾਬੰਦੀ ਲਗਾਉਣ ਲਈ ਕਾਨੂੰਨ ਲਿਆਉਣਾ ਹੋਵੇ ਜਾਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਰੱਦ ਕੀਤੀ ਹੋਵੇ। ਮੋਦੀ ਸਰਕਾਰ ਨੇ ਦੇਸ਼ ਦੇ ਰੱਖਿਆ ਖੇਤਰ ਨੂੰ ਲੈ ਕੇ ਕੁੱਝ ਅਹਿਮ ਫੈਸਲੇ ਲਏ, ਜਿਸ ਕਾਰਨ ਇਸ ਵਿੱਚ ਕਈ ਵੱਡੇ ਬਦਲਾਅ ਵੇਖਣ ਨੂੰ ਮਿਲੇ।

Advertisements

ਪਿਛਲੇ 9 ਸਾਲਾਂ ਵਿੱਚ ਜੇ  ਬਜਟ ਦੀ ਗੱਲ ਕਰੀਏ ਤਾਂ ਬਜਟ ਵਿੱਚ ਬਹੁਤ ਵਾਧਾ ਵੇਖਣ ਨੂੰ ਮਿਲਿਆ ਹੈ। ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਸਰਕਾਰ ਇਸ ਸਮੇਂ ਆਧੁਨਿਕ ਹਥਿਆਰਾਂ ਅਤੇ ਤਕਨਾਲੋਜੀ ਤੇ ਧਿਆਨ ਦੇ ਰਹੀ ਹੈ। ਮੇਕ ਇਨ ਇੰਡੀਆ ਤੇ ਰਣਨੀਤਕ ਭਾਈਵਾਲੀ ਮਾਡਲ ਵਰਗੀਆਂ ਪਹਿਲਕਦਮੀਆਂ ਦੀ ਵਰਤੋਂ ਘਰੇਲੂ ਰੱਖਿਆ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾ ਰਹੀ ਹੈ। ਪਿਛਲੇ 9 ਸਾਲਾਂ ਵਿੱਚ ਮੋਦੀ ਸਰਕਾਰ ਨੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਤੇ ਜ਼ੋਰ ਦਿੱਤਾ ਹੈ।

ਇਸ ਦੇ ਲਈ ਲੜਾਕੂ ਜਹਾਜ਼ਾਂ, ਪਣਡੁੱਬੀਆਂ, ਤੋਪਖਾਨੇ ਪ੍ਰਣਾਲੀਆਂ, ਹੈਲੀਕਾਪਟਰਾਂ ਤੇ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਦੀ ਖਰੀਦ ਸਮੇਤ ਕਈ ਵੱਡੇ ਰੱਖਿਆ ਸੌਦਿਆ ਅਤੇ ਪ੍ਰਾਪਤੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਹੱਦਾਂ ਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਬਹੁਤ ਯਤਨ ਕੀਤੇ ਗਏ ਹਨ। ਸਰਹੱਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਸੜਕਾਂ, ਪੁਲਾਂ, ਸੁਰੰਗਾਂ ਤੇ ਅਗਾਊਂ ਨਿਗਰਾਨੀ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ। ਦੇਸ਼ ਨੂੰ ਆਤਮ-ਨਿਰਭਰ ਬਣਾਉਣ ਲਈ ਲੱਗੀ ਸਰਕਾਰ ਨੇ ਰੱਖਿਆ ਖੇਤਰ ਵਿੱਚ ਘਰੇਲੂ ਰੱਖਿਆ ਤਕਨਾਲੋਜੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ ਹੈ।

LEAVE A REPLY

Please enter your comment!
Please enter your name here